18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਉੱਚੀ-ਉੱਚੀ ਖਰਾੜੇ ਆਉਣਾ ਇਕ ਬਿਮਾਰੀ ਪਰ ਇਲਾਜ ਸੰਭਵ- ਡਾ. ਰੰਧਾਵਾ

ਅਜੀਤ ਡੈਸਕ 04-11-2025
ਮਾਨਾਂਵਾਲਾ, 3 ਨਵੰਬਰ (ਗੁਰਦੀਪ ਸਿੰਘ ਨਾਗੀ)- ਰਾਤ ਦੀ ਨੀਂਦ ਹਰ ਕਿਸੇ ਲਈ ਬਹੁਤ ਹੀ ਅਹਿਮ ਅਤੇ ਜ਼ਰੂਰੀ ਹੁੰਦੀ ਹੈ | ਜੇਕਰ ਤੁਹਾਨੂੰ ਰਾਤ ਨੂੰ ਸਹੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਅਗਲੇ ਦਿਨ ਥੱਕਿਆ ਹੋਇਆ ਮਹਿਸੂਸ ਕਰਦੇ ਹੋ, ਜਦੋਂ ਸਾਡਾ ਸਾਹ ਰਗੜ ਕੇ ਜਾਂਦਾ ਹੈ ਤਾਂ ਉਸਦੀ ਆਵਾਜ਼ ਨੂੰ ਖਰਾੜੇ ਆਖਦੇ ਹਨ, ਜਿਸ ਨੂੰ 'ਅਬਸਟਰਕਟਿਵ ਸਲੀਪ ਐਪਨੀਆ' ਵੀ ਆਖਦੇ ਹਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਸਾਹ ਵਾਲੇ ਰਸਤੇ ਵਿਚ ਕਿਤੇ ਰੁਕਾਵਟ ਹੋਣ ਕਾਰਨ ਉੱਚੀ-ਉੱਚੀ ਘੁਰਾੜੇ ਆਉਂਦੇ ਹਨ, ਜਿਸ ਨਾਲ ਸਾਹ ਰੁਕਦਾ ਹੈ, ਵਾਰ-ਵਾਰ ਨੀਂਦ ਖੁੱਲਦੀ ਹੈ, ਅਗਲੇ ਦਿਨ ਨੀਂਦ ਆਉਂਦੀ ਰਹਿੰਦੀ ਹੈ ਪ੍ਰੰਤੂ ਉਕਤ ਬਿਮਾਰੀ ਦੇ ਚੈੱਕਅੱਪ ਲਈ ਸਲੀਪ ਸਟੱਡੀ, ਅੰਡੋਸਕੋਪੀ, ਐੱਮ.ਆਰ.ਆਈ. ਆਦਿ ਟੈਸਟ ਕਰਵਾ ਕੇ ਰੁਕਾਵਟ ਦਾ ਪਤਾ ਲਗਾ ਕੇ ਇਸਦਾ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਖਰਾੜਿਆਂ ਨੂੰ ਆਪ੍ਰੇਸ਼ਨ ਅਤੇ ਸਾਹ ਵਾਲੀ ਡਿਵਾਈਸ ਲਗਾ ਕੇ ਵੀ ਠੀਕ ਕੀਤਾ ਜਾ ਸਕਦਾ ਹੈ |
ਪਿਛਲੀ ਖ਼ਬਰ ਕੂੜਾ ਸਮੱਸਿਆ ਦਾ ਹੱਲ ਦਸੰਬਰ 'ਚ ਪੂਰੀ ਤਰ੍ਹਾਂ ਹੋ ਜਾਵੇਗਾ: ਕਮਿਸ਼ਨਰ ਕਿਹਾ, ਕੰਪਨੀ ਵਲੋਂ ਦਸੰਬਰ ਮਹੀਨੇ 'ਚ 200 ਛੋ... ਅਗਲੀ ਖ਼ਬਰ ਖੋਸਤ 'ਚ ਵਿਦਿਆਰਥੀਆਂ ਨੇ ਪੇਸ਼ ਕੀਤਾ 'ਗ੍ਰੇਟਰ ਅਫ਼ਗਾਨਿਸਤਾਨ' ਦਾ ਨਕਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।