18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੁਲਿਸ ਵਲੋਂ ਗਿ੍ਫਤਾਰ ਬਿਕਰਮ ਸਿੰਘ ਦਾ ਰਾਜਾਸਾਂਸੀ ਪੁਲਿਸ ਨੂੰ ਮਿਲਿਆ ਤਿੰਨ ਦਿਨਾ ਰਿਮਾਂਡ

ਅਜੀਤ ਡੈਸਕ 04-11-2025

ਹਰਸਾ ਛੀਨਾ, 3 ਨਵੰਬਰ (ਕੜਿਆਲ)- ਬੀਤੇ ਦਿਨੀਂ ਪਿੰਡ ਧਾਰੀਵਾਲ ਵਿਖੇ ਕਤਲ ਕੀਤੇ ਗਏ ਐੱਨ.ਆਰ.ਆਈ. ਨੌਜਵਾਨ ਦੇ ਮਾਮਲੇ 'ਚ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਕਾਰਵਾਈ ਕਰਦਿਆਂ ਕਤਲ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀ ਬਿਕਰਮ ਸਿੰਘ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਥਾਣਾ ਰਾਜਾਸਾਂਸੀ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਪੁਲਿਸ ਥਾਣਾ ਰਾਜਾਸਾਂਸੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਣਕ ਦੀ ਬਿਜਾਈ ਕਰ ਰਹੇ ਉਸਦੇ ਐੱਨ .ਆਰ.ਆਈ. ਨੌਜਵਾਨ ਬੇਟੇ ਮਲਕੀਤ ਸਿੰਘ ਪਿੰਡ ਦੇ ਹੀ ਰਹਿਣ ਵਾਲੇ ਬਿਕਰਮ ਸਿੰਘ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਗੋਲੀਆਂ ਮਾਰ ਕੇ ਹੱੱਤਿਆ ਕਰ ਦਿੱਤੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਮੁਕੱਦਮਾਂ ਨੰਬਰ 177/25 ਦਰਜ ਕਰਕੇ ਕਥਿਤ ਦੋਸ਼ੀ ਬਿਕਰਮ ਸਿੰਘ ਨੂੰ ਗਿ੍ਫਤਾਰ ਕਰ ਲਿਆ, ਜਦਕਿ ਉਸਦੇ ਇਕ ਸਾਥੀ ਦੀ ਭਾਲ ਜਾਰੀ ਹੈ | ਗਿ੍ਫਤਾਰ ਕੀਤੇ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਨਸ਼ਾ ਤਸਕਰ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹਿਆ ਘਰ ਅਗਲੀ ਖ਼ਬਰ ਵਾਸ਼ਿੰਗ ਲਾਈਨ ਤੋਂ ਵਿਅਕਤੀ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।