18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਚੇਅਰਮੈਨ ਰਿੰਟੂ ਵਲੋਂ ਸੀਵਰੇਜ ਅਤੇ ਸੜਕ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ

ਅਜੀਤ ਡੈਸਕ 04-11-2025

ਅੰਮਿ੍ਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਲਈ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਅੱਜ ਪਾਲਮ ਗਾਰਡਨ ਖੇਤਰ 'ਚ ਸੜਕਾਂ ਅਤੇ ਸੀਵਰੇਜ਼ ਨਿਰਮਾਣ ਪ੍ਰੋਜੈਕਟ ਦਾ ਉਦਘਾਟਨ ਕੀਤਾ | ਇਹ ਪ੍ਰੋਜੈਕਟ ਇਲਾਕਾ ਵਾਸੀਆਂ ਦੁਆਰਾ ਉਠਾਈਆਂ ਸਮੱਸਿਆਵਾਂ ਦੇ ਹੱਲ ਵਜੋਂ ਸ਼ੁਰੂ ਕੀਤਾ ਗਿਆ ਹੈ | ਰਿੰਟੂ ਨੇ ਦੱਸਿਆ ਕਿ ਪਾਲਮ ਗਾਰਡਨ ਦੇ ਵਸਨੀਕ ਕਾਫ਼ੀ ਸਮੇਂ ਤੋਂ ਸੀਵਰੇਜ਼ ਪ੍ਰਣਾਲੀ ਦੀ ਖ਼ਰਾਬ ਹਾਲਤ ਅਤੇ ਟੁੱਟੀਆਂ ਸੜਕਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ | ਇਸ ਮੌਕੇ ਇਲਾਕਾ ਵਾਸੀਆਂ ਨੇ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਰਿੰਟੂ ਨੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਹਰ ਖੇਤਰ ਵਿਚ ਵਿਕਾਸੀ ਗਤੀਵਿਧੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ | ਸਾਰੇ ਵਾਰਡਾਂ ਅਤੇ ਪਿੰਡਾਂ ਵਿਚ ਸੜਕਾਂ ਦੀ ਮੁਰੰਮਤ, ਸੀਵਰੇਜ਼ ਪ੍ਰਣਾਲੀ ਦੀ ਸਫਾਈ ਅਤੇ ਨਵੀਆਂ ਸੁਵਿਧਾਵਾਂ ਦੇ ਕੰਮ ਜਾਰੀ ਹਨ | ਇਸ ਮੌਕੇ ਅਜੈ ਪਾਲ ਸਿੰਘ, ਅਸ਼ੀਸ਼ ਖੰਨਾ, ਜਸਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਜਸਦੀਪ ਸਿੰਘ ਜੌਲੀ, ਡਾ. ਰਾਜੇਦ ਤ੍ਰੇਹਨ, ਇੰਸਪੈਕਟਰ ਬਲਵਿੰਦਰ ਸਿੰਘ, ਰਣਧੀਰ ਕਪੂਰ, ਸੰਜੀਵ ਸੇਠੀ, ਰਾਜੇਸ਼ ਅਗਰਵਾਲ, ਜਗਦੀਸ਼ ਸਚਦੇਵਾ, ਕਮਲ ਸਰਪੰਚ, ਅਜੈ ਅਵਸਥੀ, ਸੁਰੇਂਦਰ ਸ਼ਰਮਾ, ਲਵਿਸ਼ ਅਗਰਵਾਲ, ਮੋਹਿਤ ਰਾਜਪੂਤ, ਪਵਨਜੀਤ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਸਲ੍ਹਾ ਐਕਟ ਤਹਿਤ ਨਾਮਜ਼ਦ ਵਿਅਕਤੀ ਦਿੱਲੀ ਏਅਰਪੋਰਟ ਤੋਂ ਗਿ੍ਫਤਾਰ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੇ ਇਤਿਹਾਸਕ ਨਤੀਜੇ ਦਿੱਤੇ- ਮਠਾੜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।