01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਯੂ. ਆਰ. ਕੇ. ਯੂ. ਨੇ ਉੱਤਰ ਰੇਲਵੇ ਦੇ ਏ. ਜੀ. ਐੱਮ. ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 03-11-2025
ਅੰਮਿ੍ਤਸਰ, 2 ਨਵੰਬਰ (ਗਗਨਦੀਪ ਸ਼ਰਮਾ)-ਉੱਤਰ ਰੇਲਵੇ ਕਰਮਚਾਰੀ ਯੂਨੀਅਨ (ਯੂ. ਆਰ. ਕੇ. ਯੂ.) ਦੀ ਡਿਵੀਜ਼ਨ ਬਾਡੀ ਵਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਦੌਰਾਨ ਕਰਨ ਆਏ ਉੱਤਰ ਰੇਲਵੇ ਦੇ ਏ. ਜੀ. ਐੱਮ. ਮੋਹਿਤ ਚੰਦਰਾ ਨੂੰ ਮੰਗ ਪੱਤਰ ਸੌਂਪਿਆ ਗਿਆ | ਡਿਵੀਜ਼ਨਲ ਸੈਕਰੇਟਰੀ ਐੱਸ. ਐੱਸ. ਮਾਨ ਅਤੇ ਕੈਸ਼ੀਅਰ ਕੁਲਭੁਸ਼ਨ ਸ਼ਰਮਾ ਦੇ ਦੱਸਣ ਅਨੁਸਾਰ ਇਸ ਮੰਗ ਪੱਤਰ ਵਿਚ ਪੂਰੇ ਡਿਵੀਜ਼ਨ 'ਚ ਸਟਾਫ ਦੀ ਕਮੀ ਦੂਰ ਕਰਨ, ਓਵਰ ਟਾਈਮ ਦੇ ਬਿਲ ਜਲਦੀ ਦਿਵਾਉਣ, ਰੇਲਵੇ ਹਸਪਤਾਲ 'ਚ ਪੱਕੇ ਡਾਕਟਰਾਂ ਨੂੰ ਤਾਇਨਾਤ ਕਰਨ, ਰੇਲਵੇ ਕਾਲੋਨੀਆਂ ਦੀ ਦੇਖਭਾਲ ਸਹੀ ਤਰੀਕੇ ਨਾਲ ਕਰਨ, ਕਰਮਚਾਰੀਆਂ ਦੇ ਡਿਊਟੀ ਰੋਸਟਰ ਨੂੰ 12 ਘੰਟੇ ਤੋਂ ਘਟਾ ਕੇ 8 ਘੰਟੇ ਕਰਨ ਆਦਿ ਦਾ ਜ਼ਿਕਰ ਕੀਤਾ ਗਿਆ ਹੈ | ਇਸ ਮੌਕੇ ਓਮ ਜਾਇਸਵਾਲ, ਬਰੂਨ ਸ਼ਰਮਾ, ਮਨੋਜ ਚੌਹਾਨ, ਮਨਦੀਪ ਸਿੰਘ, ਦੀਪਕ ਕੁਮਾਰ, ਰਾਕੇਸ਼ ਠਾਕੁਰ, ਭੂਰ ਸਿੰਘ, ਪ੍ਰਵੀਣ ਕੁਮਾਰ, ਨਿਤਿਨ ਦੇਵਗਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪੀ.ਬੀ.ਐਸ. ਸ਼ਾਪਿੰਗ ਸੈਂਟਰ ਮਹਿਤਾ ਚੌਕ ਵਾਲਿਆਂ ਨੇ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ ਅੰਤਰ ਸਕੂਲ ਮੇਲਾ ਫਿਊਜ਼ਨ 2025 ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।