16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਤਿਉਹਾਰਾਂ ਦੌਰਾਨ ਲੱਗੇ ਕੂੜੇ ਦੇ ਢੇਰ ਨਿਗਮ ਦੀ ਕਰ ਰਹੇ ਹਨ ਕਿਰਕਰੀ <br/>

ਅਜੀਤ ਡੈਸਕ 25-09-2025
ਅੰਮਿ੍ਤਸਰ, 24 ਸਤੰਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੌਰਾਨ ਹਰ ਪਾਸੇ ਸਫ਼ਾਈ ਦਿਖਾਈ ਦਿੰਦੀ ਹੈ | ਕਿਸੇ ਪਾਸੇ ਰੰਗ ਬਰੰਗੀਆਂ ਰੋਸ਼ਨੀਆਂ, ਲੋਕ ਆਪਣੇ ਘਰਾਂ ਨੂੰ ਵਪਾਰਿਕ ਅਦਾਰਿਆਂ ਨੂੰ ਚਮਚਮਾਉਂਦਾ ਰੱਖਦੇ ਹਨ ਪਰ ਇਸ ਵੇਲੇ ਤਿਉਹਾਰਾਂ ਦੇ ਸੀਜ਼ਨ ਵਿਚ ਸਫ਼ਾਈ ਵਿਵਸਥਾ ਨੂੰ ਲੈ ਕੇ ਸ਼ਹਿਰ ਦੀ ਮੰਦੀ ਹਾਲਤ ਹੈ | ਥਾਂ ਥਾਂ 'ਤੇ ਲੱਗੇ ਕੂੜੇ ਦੀ ਢੇਰ ਨਿਗਮ ਦੀ ਕਿਰਕਰੀ ਕਰ ਰਹੇ ਹਨ | ਨਿਗਮ ਪ੍ਰਸ਼ਾਸਨ ਵਲੋਂ ਸਫ਼ਾਈ ਦੀ ਮੰਦੀ ਹਾਲਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਇਕ ਦਮ ਕੂੜਾ ਚੁੱਕਣ ਵਾਲੀ ਕੰਪਨੀ ਦੇ ਭੱਜ ਜਾਣ ਤੋਂ ਬਾਅਦ ਨਿਗਮ ਦੀ ਸਫ਼ਾਈ ਨੂੰ ਲੈ ਕੇ ਸਿਰਦਰਦੀ ਵੱਧ ਗਈ ਹੈ | ਸ਼ਹਿਰ 'ਚ ਥਾਂ ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਇਸ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਨਵੀਂ ਕੰਪਨੀ ਵਲੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਸ਼ਹਿਰ ਦੀ ਸਵੇਰੇ ਅਤੇ ਸ਼ਾਮ ਦਿਨ ਨੂੰ ਦੋ ਵਾਰ ਸਫ਼ਾਈ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਹੁਣ ਰਾਤ ਨੂੰ ਵੀ ਨਿਗਮ ਦੀਆਂ ਟਰਾਲੀਆਂ ਸੜਕਾਂ, ਬਾਜ਼ਾਰਾਂ ਵਿਚੋਂ ਕੂੜਾ ਚੁਕਣਗੀਆਂ |

ਪਿਛਲੀ ਖ਼ਬਰ ਆਬਕਾਰੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ <br/> ਅਗਲੀ ਖ਼ਬਰ ਵਿਹਿਪ ਪ੍ਰਧਾਨ ਐਡਵੋਕੇਟ ਅਲੋਕ ਕੁਮਾਰ ਨੇ ਸਵਰਨਕਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।