15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗਊ ਸੈੱਸ ਦੇ ਨਾਂਅ 'ਤੇ ਕਰੋੜਾਂ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਨਹੀਂ ਬਣਾ ਸਕੀਆਂ ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂਆਂ ਪ੍ਰਤੀ ਕੋਈ ਨੀਤੀ <br/>

ਅਜੀਤ ਡੈਸਕ 23-09-2025
ਅੰਮਿ੍ਤਸਰ, 22 ਸਤੰਬਰ (ਹਰਮਿੰਦਰ ਸਿੰਘ)-ਹਰ ਮਹੀਨੇ ਗਾਵਾਂ ਦੇ ਨਾਂਅ 'ਤੇ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ 'ਕਾਓ ਟੈਕਸ' ਦੇ ਆਉਂਦੇ ਹਨ | ਜੋ ਸੜਕਾਂ 'ਤੇ ਲਵਾਰਿਸ ਹਾਲਤ 'ਚ ਘੁੰਮਣ ਵਾਲੀਆਂ ਗਾਵਾਂ ਅਤੇ ਹੋਰ ਪਸ਼ੂਆਂ ਦੇ ਬਿਹਤਰੀ ਲਈ ਖਰਚ ਹੋਣੇ ਚਾਹੀਦੇ ਹਨ, ਪਰ ਟੈਕਸ ਦਾ ਇਹ ਪੈਸੇ ਇਧਰ ਉਧਰ ਦੇ ਸਰਕਾਰੀ ਖ਼ਰਚਿਆਂ 'ਚ ਖਰਚ ਹੋ ਜਾਂਦਾ ਹੈ ਅਤੇ ਇਹ ਬੇਜੁਬਾਨ ਬੇਕਰਦੀ ਦਾ ਸ਼ਿਕਾਰ ਹੋ ਕੇ ਸੜਕਾਂ ਦੇ ਕਿਨਾਰਿਆਂ ਨੂੰ ਆਪਣੇ ਪੇਟ ਭਰਨ ਲਈ ਭਟਕਦੇ ਰਹਿੰਦੇ ਹਨ | ਇਸ ਦੌਰਾਨ ਕਈ ਵਾਰ ਕਈ ਸੜਕ ਹਾਦਸੇ ਵਾਪਰ ਜਾਂਦੇ ਹਨ | ਇਹ ਹਾਦਸੇ ਕਈ ਵਾਰ ਮਨੁੱਖੀ ਜਾਨਾਂ ਲਈ ਕਾਲ ਬਣ ਜਾਂਦੇ ਹਨ ਉਥੇ ਇਨ੍ਹਾਂ ਬੇਜੁਬਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਜਾਂਦੇ ਹਨ | ਹਰ ਦੋ ਜਾਂ ਚਾਰ ਪਹੀਆ ਦੀ ਖਰੀਦਦਾਰੀ ਕਰਨ 'ਤੇ ਖਰੀਦਦਾਰ ਕੋਲੋਂ ਰੋਡ ਟੈਕਸ ਅਤੇ ਹੋਰ ਟੈਕਸਾਂ ਦੇ ਨਾਲ ਇਕ 'ਕਾਓ ਟੈਕਸ ' ਦੇ ਰੂਪ 'ਚ ਇਕ ਵੱਖਰਾ ਟੈਕਸ ਲਿਆ ਜਾਂਦਾ ਹੈ | ਜੋ ਹਰ ਮਹੀਨੇ ਕਰੋੜਾਂ ਦੇ ਰੂਪ 'ਚ ਇਕੱਠਾ ਹੁੰਦਾ ਹੈ | ਇਹ ਰਾਸ਼ੀ ਸਰਕਾਰੀ ਖਾਤੇ ਵਿਚ ਜਾਂਦੀ ਹੈ ਪਰ ਇਨ੍ਹਾਂ ਗਾਵਾਂ ਦੇ ਨਾਂਅ 'ਤੇ ਟੈਕਸ ਤਾਂ ਵਸੂਲਿਆ ਜਾਂਦਾ ਹੈ ਪਰ ਇਨ੍ਹਾਂ ਦੀ ਭਲਾਈ ਲਈ ਜੋ ਕਾਰਜ ਹੋਣੇ ਚਾਹੀਦੇ ਹਨ ਉਹ ਕਰਵਾਉਣ 'ਚ ਸਰਕਾਰਾਂ ਅਤੇ ਪ੍ਰਸ਼ਾਸਨ ਅਸਫਲ ਸਿੱਧ ਹੋ ਰਹੇ ਹਨ ਜਿਸ ਕਾਰਨ ਸੜਕਾਂ 'ਤੇ ਲਵਾਰਿਸ ਹਾਲਤ ਵਿਚ ਪਸ਼ੂ ਘੁੰਮਦੇ ਰਹਿੰਦੇ ਹਨ | ਜੋ ਆਪਣਾ ਪੇਟ ਭਰਨ ਲਈ ਇਧਰ ਉਧਰ ਸੜਕਾਂ 'ਤੇ ਘੁੰਮਦੇ ਰਹਿੰਦੇ ਹਨ | ਇਨ੍ਹਾਂ ਵਿਚ ਆਮ ਤੌਰ 'ਤੇ ਨਾਕਾਰਾ ਜਾਨਵਰਾਂ ਜਿਨ੍ਹਾਂ ਵਿਚ ਫੱਡਰ ਗਾਵਾਂ, ਵੱਛੇ ਅਤੇ ਬਜ਼ੁਰਗ ਬਲਦਾਂ ਨੂੰ ਲੋਕਾਂ ਵਲੋਂ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ | ਜੋ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਤੇ ਪਏ ਫਲਾਂ ਅਤੇ ਸਬਜ਼ੀਆਂ ਵਿਚ ਮੂੰਹ ਮਾਰ ਕੇ ਆਪਣਾ ਢਿੱਡ ਭਰਦੇ ਹਨ | ਇਥੋਂ ਤੱਕ ਪੇਟ ਦੀ ਭੁੱਖ ਮਿਟਾਉਣ ਲਈ ਇਹ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਕੂੜੇ ਦੇ ਢੇਰਾਂ ਨੂੰ ਫਰੋਲ ਕੇ ਉਨ੍ਹਾਂ 'ਚੋਂ ਆਪਣੀ ਖ਼ੁਰਾਕ ਭਾਲਦੇ ਹਨ | ਜਿਸ ਦੌਰਾਨ ਕੂੜੇ 'ਤੇ ਪਏ ਪਲਾਸਟਿਕ ਦੇ ਲਿਫ਼ਾਫ਼ੇ ਵੀ ਨਿਗਲ ਜਾਂਦੇ ਹਨ ਜੋ ਉਨ੍ਹਾਂ ਦੀ ਮੌਤ ਦੇ ਕਾਰਨ ਵੀ ਬਣਦੇ ਹਨ | ਕਈ ਵਾਰ ਤਾਂ ਇਹ ਜਾਨਵਰ ਸੜਕਾਂ 'ਤੇ ਹਾਦਸਿਆਂ ਦਾ ਸਬੱਬ ਵੀ ਬਣਦੇ ਹਨ | ਜਿਨ੍ਹਾਂ ਦੀ ਲਪੇਟ ਵਿਚ ਆ ਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਕਈ ਲੋਕ ਅਪਾਹਜ ਹੋ ਚੁੱਕੇ ਹਨ | ਕਈ ਵਾਰ ਵੱਡੇ ਵਾਹਨਾਂ ਦੀ ਲਪੇਟ ਵਿਚ ਆ ਕੇ ਪਸ਼ੂਆਂ ਦੇ ਹੱਡ ਟੁੱਟ ਜਾਂਦੇ ਹਨ ਅਤੇ ਉਹ ਇਲਾਜ ਨਾ ਹੋਣ ਕਰਕੇ ਸੜਕਾਂ 'ਤੇ ਤੜਫਦੇ ਤੜਫਦੇ ਮਰ ਜਾਂਦੇ ਹਨ | ਸ਼ਹਿਰ ਵਿਚ ਕੁਝ ਗਊਸ਼ਾਲਾ ਵੀ ਹਨ ਪਰ ਉਨ੍ਹਾਂ ਵਿਚੋਂ ਕੁਝ ਗਊਸ਼ਾਲਾ ਵਾਲੇ ਕੇਵਲ ਦੁੱਧ ਦੇਣ ਵਾਲੀਆਂ ਗਾਵਾਂ ਨੂੰ ਹੀ ਲੈਂਦੇ ਹਨ ਜਦੋਂ ਕਿ ਬਿਮਾਰ, ਬਜ਼ੁਰਗ ਗਾਵਾਂ ਦੀ ਲੈਣ ਤੋਂ ਉਨ੍ਹਾਂ ਦੀ ਕੋਰੀ ਨਾਂਹ ਹੁੰਦੀ ਹੈ | ਨਗਰ ਨਿਗਮ ਵਲੋਂ ਸਥਾਨਕ ਨਰਾਇਣਗੜ੍ਹ ਇਲਾਕੇ ਵਿਚ 7000 ਗਜ ਵਿਚ ਗਊਸ਼ਾਲਾ ਤਿਆਰ ਕਰਵਾਈ ਹੈ | ਜਿਸ ਦਾ ਪ੍ਰਬੰਧ ਨਿਗਮ ਦੇ ਕਾਮਧੇਨੂੰ ਗਾਊ ਧਾਮ ਟਰੱਸਟ ਨੂੰ ਸੌਂਪਿਆ ਗਿਆ ਹੈ ਜਿਸ ਦੀ ਨਿਗਰਾਨੀ ਹੇਠ ਇਸ ਵੇਲੇ 250 ਦੇ ਕਰੀਬ ਗਾਵਾਂ, ਵੱਛੇ ਹਨ | ਜਿਨ੍ਹਾਂ ਵਿਚੋਂ ਕਈ ਬਿਮਾਰ ਅਤੇ ਬਜ਼ੁਰਗ ਗਾਵਾਂ ਵੀ ਹਨ | ਇਸ ਤੋਂ ਇਲਾਵਾ ਨਗਰ ਨਿਗਮ ਦੇ ਸ਼ਹਿਰ ਵਿਚ ਦੋ ਅਹਾਤੇ ਹਨ ਜਿਥੇ ਸੜਕਾਂ ਤੋਂ ਕਾਬੂ ਕੀਤੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ | ਪਰ ਸ਼ਹਿਰ 'ਚ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਲਵਾਰਿਸ ਹਾਲਤ 'ਤੇ ਪਸ਼ੂ ਸੜਕਾਂ 'ਤੇ ਘੁੰਮਦੇ ਹਨ ਜੋ ਕਿਸੇ ਵੱਡੇ ਮਸਲੇ ਤੋਂ ਘੱਟ ਨਹੀਂ ਹੈ |

ਪਿਛਲੀ ਖ਼ਬਰ ਸੰਦੀਪ ਸਿੰਘ ਸੰਨੀ 'ਤੇ ਹੋਏ ਹਮਲੇ ਦੀ ਸਰਕਾਰ ਜੁਡੀਸ਼ੀਅਲ ਜਾਂਚ ਕਰਵਾਏ-ਬਲਵਿੰਦਰ ਝਬਾਲ ਅਗਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਨੂੰ ਫ਼ਾਰਮੇਸੀ ਕੌਂਸਲ ਆਫ ਇੰਡੀਆ ਵਲੋਂ 'ਡਿਪਲੋਮਾ ਇਨ ਫਾਰਮੇਸੀ' ਕੋਰਸ ਦੀਆਂ 60 ਸੀਟਾਂ ਲਈ ਮਿਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।