05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਾਹੌਰ 'ਚ ਰਾਵੀ ਦੇ ਨੇੜੇ ਹੜ੍ਹ ਦੇ ਪਾਣੀ 'ਚ ਫਸੇ 6 ਸ਼ੇਰਾਂ ਨੂੰ ਬਚਾਇਆ <br/>

ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਲਾਹੌਰ 'ਚ ਰਾਵੀ ਨਦੀ ਦੇ ਨੇੜੇ ਹੜ੍ਹ ਦੇ ਪਾਣੀ ਵਿਚ ਫਸੇ 6 ਸ਼ੇਰਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ | ਇਹ ਸ਼ੇਰ ਦਰਿਆ ਰਾਵੀ ਦੇ ਬਿਲਕੁਲ ਨਾਲ ਲਗਦੀ ਮੁਲਤਾਨ ਰੋਡ 'ਤੇ ਪਾਰਕ ਵੀਊ ਸੁਸਾਇਟੀ ਦੇ ਇਕ ਫਾਰਮ ਹਾਊਸ ਵਿਚ ਰੱਖੇ ਗਏ ਸਨ | ਰਾਵੀ 'ਚ ਆਏ ਹੜ੍ਹ ਕਾਰਨ ਪਾਣੀ ਦਾ ਪੱਧਰ ਵਧਣ ਕਰਕੇ ਉਕਤ ਫਾਰਮ ਹਾਊਸ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਗਿਆ | ਦੱਸਣਯੋਗ ਹੈ ਕਿ ਪਾਕਿ ਦੇ ਲਾਹੌਰ, ਗੁਜ਼ਰਾਂਵਾਲਾ, ਕਰਾਚੀ ਅਤੇ ਰਾਵਲਪਿੰਡੀ ਆਦਿ ਸ਼ਹਿਰਾਂ 'ਚ ਬਹੁਤ ਸਾਰੇ ਲੋਕਾਂ ਵਲੋਂ ਆਪਣੇ ਘਰਾਂ ਅਤੇ ਫਾਰਮ ਹਾਊਸ 'ਚ ਸ਼ੇਰ ਅਤੇ ਹੋਰ ਜੰਗਲੀ ਜਾਨਵਰ ਪਾਲੇ ਜਾ ਰਹੇ ਹਨ | ਜਿਨ੍ਹਾਂ ਦੀ ਪਾਕਿ ਸਰਕਾਰ ਵਲੋਂ ਪੂਰੀ ਖੁੱਲ੍ਹ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਚਾਅ ਕਾਰਜ ਦੀ ਨਿਗਰਾਨੀ ਜੰਗਲੀ ਜੀਵ ਸਕੱਤਰ ਮੁੱਦਸਿਰ ਰਿਆਜ਼ ਨੇ ਕੀਤੀ | ਭਾਰੀ ਮੀਂਹ ਅਤੇ ਤੇਜ਼ ਪਾਣੀ ਦੇ ਬਾਵਜੂਦ ਜੰਗਲੀ ਜੀਵ ਰੇਂਜਰਜ਼ ਅਤੇ ਪਸ਼ੂਆਂ ਦੇ ਡਾਕਟਰਾਂ ਨੇ ਇਸ ਮਿਸ਼ਨ 'ਚ ਹਿੱਸਾ ਲਿਆ | ਬਚਾਅ ਨੇ ਨਾ ਸਿਰਫ਼ ਸ਼ੇਰਾਂ ਨੂੰ ਬਚਾਇਆ ਬਲਕਿ ਮਨੁੱਖੀ ਜਾਨਾਂ ਨੂੰ ਹੋਣ ਵਾਲੇ ਸੰਭਾਵੀ ਖ਼ਤਰੇ ਨੂੰ ਵੀ ਰੋਕਿਆ | ਬਚਾਏ ਗਏ ਜਾਨਵਰਾਂ ਨੂੰ ਸੁਰੱਖਿਅਤ ਸਥਾਨ 'ਤੇ ਤਬਦੀਲ ਕਰ ਦਿੱਤਾ ਗਿਆ, ਜਿੱਥੇ ਤੁਰੰਤ ਡਾਕਟਰੀ ਜਾਂਚ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫਸੇ 8 ਹਿਰਨਾਂ ਨੂੰ ਵੀ ਬਚਾਇਆ ਗਿਆ ਹੈ |

ਪਿਛਲੀ ਖ਼ਬਰ ਮੈਡੀਕਲ ਸਟੋਰਾਂ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਥਾਣਾ ਮੁੱਖੀ ਵਲੋਂ ਸਖ਼ਤ ਚਿਤਾਵਨੀ <br/> ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।