05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੇਂਦਰ ਸਰਕਾਰ ਦੀ ਪੰਜਾਬ ਵੱਲ ਪਿੱਠ ਅਤਿ ਨਿੰਦਣਯੋਗ: ਪ੍ਰੋ. ਵੇਰਕਾ <br/>

ਅਜੀਤ ਡੈਸਕ 02-09-2025
ਵੇਰਕਾ, 1 ਸਤੰਬਰ (ਪਰਮਜੀਤ ਸਿੰਘ ਬੱਗਾ)-ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਝੰਬਿਆ ਗਿਆ ਹੈ | ਫ਼ਸਲਾਂ ਤਬਾਹ ਹੋ ਗਈਆਂ ਹਨ | ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਵੀ ਵੱਡੀ ਤਬਾਹੀ ਹੋਈ ਤੇ ਹੋ ਰਹੀ ਹੈ | ਅਜਿਹੇ ਭਿਆਨਕ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵੱਲ ਪਿੱਠ ਕਰਕੇ ਖੜ੍ਹੀ ਹੈ, ਜਿਵੇਂ ਇਸ ਤਬਾਹੀ ਦੇ ਮੰਜਰ 'ਤੇ ਖੁਸ਼ ਹੋਵੇ | ਇਹ ਵਰਤਾਰਾ ਅਤਿ ਨਿੰਦਣਯੋਗ ਅਤੇ ਨਾ ਬਖ਼ਸ਼ਣਯੋਗ ਹੈ | ਪ੍ਰੈਸ ਨੂੰ ਇਹ ਬਿਆਨ ਜਾਰੀ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਅੰਮਿ੍ਤਸਰ (ਸ਼ਹਿਰੀ) ਦੇ ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਵੇਰਕਾ ਕਿਹਾ ਕਿ ਪੰਜਾਬ ਦੇ ਡੈਮਾਂ 'ਤੇ ਕੇਂਦਰ ਸਰਕਾਰ ਕਾਬਜ਼ ਹੋ ਗਈ ਹੈ | ਪਰ ਪੰਜਾਬ ਦੀ ਔਖੀ ਘੜੀ ਵਿਚ ਅੱਖਾਂ ਮੀਟੀ ਬੈਠੀ ਹੈ | ਜੀ.ਐੱਸ.ਟੀ. ਰਾਹੀਂ ਸੂਬਿਆਂ ਦੀ ਆਮਦਨ ਦਾ ਵੱਡਾ ਹਿੱਸਾ ਅੱਜ ਕੱਲ ਕੇਂਦਰ ਕੋਲ ਚਲਾ ਜਾਂਦਾ ਹੈ | ਕੇਂਦਰੀ ਭਾਜਪਾ ਸਰਕਾਰ ਕੋਲ ਵੱਡੇ ਫੰਡ ਪਏ ਹਨ | ਲੋਕ ਖਾਸ ਕਰਕੇ ਪੇਂਡੂ ਕਿਸਾਨ ਤੇ ਮਜ਼ਦੂਰ ਬੁਰੀ ਤਰ੍ਹਾਂ ਤਬਾਹ ਹੋ ਰਹੇ ਹਨ, ਪਰ ਕੇਂਦਰ ਸਰਕਾਰ ਆਪਣੇ ਹੀ ਮਜ਼ੇ ਵਿਚ ਹੈ | ਕੇਂਦਰੀ ਕੋਟੇ 'ਚੋਂ ਇਸ ਤ੍ਰਾਸਦੀ ਸਮੇਂ ਕੁਝ ਵੀ ਨਹੀਂ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਫੋਕਾ ਦਿਲਾਸਾ ਵੀ ਨਹੀਂ ਦਿੱਤਾ ਜਾ ਰਿਹਾ, ਜਿਵੇਂ ਕਿ ਹੜ੍ਹ ਮਾਰੇ ਲੋਕ ਦੂਰ ਦੁਸ਼ਮਣ ਦੇਸ਼ ਦੇ ਹੋਣ | ਅਜਿਹੀ ਆਫ਼ਤ ਸਮੇਂ ਤਾਂ ਇਨ੍ਹਾਂ ਹਾਲਾਤਾਂ ਨੂੰ ਕੌਮੀ ਆਫ਼ਤ ਸਮਝਦਿਆਂ ਇਕਦਮ ਵੱਡੀ ਸਹਾਇਤਾ ਲੈ ਕੇ ਕੇਂਦਰ ਸਰਕਾਰ ਦਾ ਮੈਦਾਨ ਵਿਚ ਕੁੱਦਣਾ ਬਣਦਾ ਹੈ | ਜੇਕਰ ਇਨ੍ਹਾਂ ਰਾਜਾਂ ਵਿਚ ਭਾਜਪਾ ਸਰਕਾਰ ਹੁੰਦੀ ਤਾਂ ਕੀ ਇਸੇ ਤਰ੍ਹਾਂ ਕੇਂਦਰ ਲਾ-ਪਰਵਾਹੀ ਵਰਤਦੀ, ਇਹ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ | ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਤੇ ਹੋਰ ਪੀੜਤ ਲੋਕ ਮੁੜ ਉੱਠ ਖਲੋਣਗੇ ਪਰ ਕੇਂਦਰ ਸਰਕਾਰ ਦਾ ਜ਼ਾਲਮਾਨਾ ਰਵਈਆ ਕਦੇ ਨਹੀਂ ਭੁਲਾਉਣਗੇ |

ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਫ਼ਤ ਸਿਹਤ ਸੇਵਾਵਾਂ ਜਾਰੀ <br/> ਅਗਲੀ ਖ਼ਬਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਪੰਜਾਬ ਨੂੰ ਲੋੜੀਂਦੀ ਮਦਦ ਦਾ ਪ੍ਰਬੰਧ ਕਰਨ : ਪੋ੍ਰ. ਚਾਵਲਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।