ਅੰਮਿ੍ਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦੀ ਹਾਜ਼ਰੀ 'ਚ ਚੋਣ ਕੀਤੀ ਗਈ, ਜਿਸ 'ਚ ਮਾਝਾ ਜ਼ੋਨ ਦੇ ਚਾਰ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ ਅਤੇ ਤਰਨ ਤਾਰਨ ਤੋਂ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਅਰਜਿੰਦਰ ਸਿੰਘ ਕਲੇਰ, ਜਰਨਲ ਸਕੱਤਰ ਜ਼ਿਲ੍ਹਾ ਅੰਮਿ੍ਤਸਰ ਗੁਰਮੇਜ ਸਿੰਘ ਕਲੇਰ, ਰਮਨ ਕੁਮਾਰ ਪ੍ਰਧਾਨ ਪਠਾਨਕੋਟ ਤੇ ਸੂਬਾ ਵਿੱਤ ਸਕੱਤਰ, ਰਾਕੇਸ਼ ਕੁਮਾਰ ਸੂਬਾ ਕਮੇਟੀ ਮੈਂਬਰ, ਗੁਰਮੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਮਨਜਿੰਦਰ ਸਿੰਘ ਢਿਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਵੱਡੀ ਗਿਣਤੀ 'ਚ ਅਧਿਆਪਕ ਸਾਥੀਆਂ ਨੇ ਸਰਬ ਸੰਮਤੀ ਨਾਲ ਜ਼ਿਲ੍ਹਾ ਗੁਰਦਾਸਪੁਰ ਲਈ ਪ੍ਰਧਾਨ ਵਜੋਂ ਇੰਦਰਪਾਲ ਸਿੰਘ, ਜਨਰਲ ਸਕੱਤਰ ਅਮਰਬੀਰ ਸਿੰਘ ਰੰਧਾਵਾ, ਵਿੱਤ ਸਕੱਤਰ ਜਤਿੰਦਰ ਸਿੰਘ ਵਿਰਦੀ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਣ ਕਲਾਂ ਤੇ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਸਲਾਪੁਰ, ਕਰਮਜੀਤ ਵਾਸਦੇਵ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਕਮੇਟੀ ਤੋਂ ਇਲਾਵਾ ਬਲਾਕ ਫਤਿਹਗੜ੍ਹ ਚੂੜੀਆਂ ਦੀ ਮਾਸਟਰ ਕੇਡਰ ਯੂਨੀਅਨ ਦੀ ਚੋਣ ਵੀ ਕੀਤੀ ਗਈ ਜਿਸ 'ਚ ਨਵਜੋਤ ਸਿੰਘ ਰੰਧਾਵਾ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਰੰਧਾਵਾ ਜਨਰਲ ਸਕੱਤਰ, ਬਿਕਰਮ ਬਾਠ ਵਿੱਤ ਸਕੱਤਰ, ਕਰਨਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਮੀਤ ਪ੍ਰਧਾਨ ਤੇ ਸੰਜੀਵ ਡੋਗਰਾ ਮੀਤ ਪ੍ਰਧਾਨ ਚੁਣੇ ਗਏ | ਇਸ ਸਮੇਂ ਅਰਜਿੰਦਰ ਕਲੇਰ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤੇ ਗੁਰਮੇਜ ਕਲੇਰ ਜ਼ਿਲ੍ਹਾ ਜਰਨਲ ਸਕੱਤਰ ਨੇ ਕਿਹਾ ਕਿ ਮਾਝਾ, ਮਾਲਵਾ, ਦੁਆਬਾ ਜ਼ੋਨ ਮੀਟਿੰਗਾਂ ਨਾਲ ਜਥੇਬੰਦੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ 2018 'ਚ ਸਿੱਖਿਆ ਦਾ ਬਣੇ ਬਾਰਡਰ ਕੇਡਰ ਜੋਨ ਨੂੰ ਲਾਗੂ ਕਰਨ ਲਈ ਬਾਰਡਰ ਜ਼ੋਨ 'ਚ ਕੰਮ ਕਰਦੇ ਮਾਸਟਰ ਕੇਡਰ ਦੀ ਸੀਨੀਅਆਰਤਾ ਸੂਚੀ ਬਣਾ ਕੇ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ | ਇਸ ਮੌਕੇ ਸਾਹਿਬਰਣਜੀਤ ਸਿੰਘ, ਗੁਰਿੰਦਰਜੀਤ ਸਿੰਘ ਮਜੀਠਾ ਰਿਆੜ, ਸਾਹਿਬ ਪ੍ਰਭਜਿੰਦਰ ਸਿੰਘ ਫਾਊਾਡਰ ਮੈਂਬਰ, ਹਰਦੀਪ ਸਿੰਘ, ਰਾਜਪ੍ਰੀਤ ਸਿੰਘ, ਗੁਲਜਿੰਦਰ ਸਿੰਘ, ਕਵਲਜੀਤ ਸਿੰਘ, ਸੰਜੀਵ ਡੋਗਰਾ, ਅਸ਼ਵਨੀ ਕੁਮਾਰ, ਅਜਮੇਰ ਸਿੰਘ, ਸਰਬਜੀਤ ਸਿੰਘ, ਸੰਦੀਪ ਸੋਨੀ, ਗੁਰਪ੍ਰੀਤ ਸਿੰਘ, ਧੀਰਜ ਸ਼ਰਮਾ, ਕਵਲਜੀਤ ਸਿੰਘ, ਹਰਜੰਦ ਸਿੰਘ ਕਾਹਲੋਂ, ਸੂਰਜ ਕੁਮਾਰ, ਨਵਦੀਪ ਸਿੰਘ, ਨਵਦੀਪ ਮੋਨੂ, ਰਜਿੰਦਰ ਸਿੰਘ, ਰੁਧੀਰ ਚੌਹਾਨ, ਸੁਖਵਿੰਦਰ ਸਿੰਘ ਬਦੇਸ਼ਾ, ਸੰਦੀਪ ਜੋਸ਼ੀ, ਜਸਬੀਰ ਕੌਰ, ਤਮੰਨਾ, ਸੀਮਾ ਸ਼ਰਮਾ, ਰੀਟਾ ਰਾਣੀ ਰੀਤੂ ਸੋਢੀ ਆਦਿ ਹਾਜ਼ਰ ਸਨ |