16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵੰਦੇ ਭਾਰਤ ਐਕਸਪ੍ਰੈੱਸ 'ਚ ਛੁੱਟਿਆ ਸਾਮਾਨ ਯਾਤਰੀ ਦੇ ਰਿਸ਼ਤੇਦਾਰ ਨੂੰ ਸੌਂਪਿਆ <br/>

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਗਗਨਦੀਪ ਸ਼ਰਮਾ)-ਪੁਰਾਨੀ ਦਿੱਲੀ ਤੋਂ ਅੰਮਿ੍ਤਸਰ ਵਿਚਾਲੇ ਚੱਲਦੀ (12487) ਵੰਦੇ ਭਾਰਤ ਸੈਮੀ ਹਾਈ ਸਪੀਡ ਗੱਡੀ 'ਚ ਛੁੱਟਿਆ ਸਾਮਾਨ ਯਾਤਰੀ ਦੇ ਰਿਸ਼ਤੇਦਾਰ ਨੂੰ ਟਿਕਟ ਇੰਸਪੈਕਟਰ ਅਨੰਤ ਸਿੰਘ ਵਲੋਂ ਵਾਪਸ ਸੌਂਪਕੇ ਸਮਾਜਿਕ ਫਰਜ ਨਿਭਾਇਆ ਗਿਆ | ਪਾਰਸ ਸਿੰਗਲਾ ਨੇ ਦੱਸਿਆ ਕਿ ਉਸ ਇਸ ਗੱਡੀ ਦੇ ਸੀ-6 ਕੋਚ ਦੀ ਸੀਟ ਨੰਬਰ 35 'ਤੇ ਸਫਰ ਕਰ ਰਿਹਾ ਸੀ | ਅੰਬਾਲਾ ਛਾਉਣੀ ਪਹੁੰਚਣ 'ਤੇ ਉਹ ਖਾਣ-ਪੀਣ ਦਾ ਸਾਮਾਨ ਲੈਣ ਲਈ ਹੇਠਾਂ ਉਤਰਿਆ, ਪਰ ਦੁਬਾਰਾ ਚੜ੍ਹਨ ਤੋਂ ਪਹਿਲਾਂ ਹੀ ਰੇਲ ਗੱਡੀ ਦਾ ਦਰਵਾਜ਼ਾ ਬੰਦ ਹੋ ਗਿਆ ਅਤੇ ਉਹ ਉੱਥੇ ਹੀ ਰਹਿ ਗਿਆ | ਟਿਕਟ ਇੰਸਪੈਕਟਰ ਅਨੰਤ ਸਿੰਘ ਨੇ ਦੱਸਿਆ ਕਿ ਉਸ ਕੋਚ 'ਚ ਸਫ਼ਰ ਕਰਦੇ ਯਾਤਰੀ ਵਲੋਂ ਇਸ ਬਾਰੇ ਸੂਚਨਾ ਦਿੰਦੇ ਦੱਸਿਆ ਕਿ ਉਕਤ ਯਾਤਰੀ ਦਾ ਸਾਮਾਨ ਸੀਟ 'ਤੇ ਹੀ ਪਿਆ ਹੈ | ਉਪਰੰਤ ਉਨ੍ਹਾਂ ਐੱਚ. ਐੱਚ. ਟੀ. ਮਸ਼ੀਨ ਦੀ ਮਦਦ ਨਾਲ ਸੰਬੰਧਿਤ ਯਾਤਰੀ ਦਾ ਮੋਬਾਈਲ ਨੰਬਰ ਕੱਢਕੇ ਉਸਦੇ ਨਾਲ ਸੰਪਰਕ ਕੀਤਾ, ਜਿਸਨੇ ਆਪਣਾ ਸਾਮਾਨ ਲੁਧਿਆਣਾ ਸਟੇਸ਼ਨ 'ਤੇ ਉਸਦੇ ਰਿਸ਼ਤੇਦਾਰ ਨੂੰ ਸੌਂਪਣ ਬਾਰੇ ਕਿਹਾ | ਰੇਲ ਗੱਡੀ ਲੁਧਿਆਣਾ ਪਹੁੰਚਣ ਤੋਂ ਬਾਅਦ ਯਾਤਰੀ ਦੇ ਰਿਸ਼ਤੇਦਾਰ ਦੀ ਤਸਦੀਕ ਕਰਨ ਤੋਂ ਬਾਅਦ ਉਸ ਦਾ ਸਾਮਾਨ ਵਾਪਸ ਕਰ ਦਿੱਤਾ ਗਿਆ | ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਅਨੰਤ ਸਿੰਘ ਨੂੰ ਇਸ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ |

ਪਿਛਲੀ ਖ਼ਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਈ-ਮੇਲ ਰਾਹੀਂ ਮਿਲੀਆਂ ਧਮਕੀਆਂ ਗੰਭੀਰ ਮਾਮਲਾ-ਸਰਕਾਰੀਆ <br/> ਅਗਲੀ ਖ਼ਬਰ ਸ਼ਹਿਰ ਨੂੰ ਟੀ. ਬੀ. ਮੁਕਤ ਕਰਨ ਲਈ ਫ਼ੈਕਟਰੀਆਂ ਤੇ ਉਦਯੋਗਪਤੀਆਂ ਨਾਲ ਡੀ. ਸੀ. ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।