16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅੰਮਿ੍ਤਸਰ ਪਿੰਜਰਾਪੋਲ ਗਊਸ਼ਾਲਾ ਫੋਕਲ ਪੁਆਇੰਟ ਵਿਖੇ ਨਵੇਂ ਸ਼ੈੱਡ ਦਾ ਉਦਘਾਟਨ <br/>

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਪਿੰਜਰਾਪੋਲ ਗਊਸ਼ਾਲਾ ਫੋਕਲ ਪੁਆਇੰਟ ਵਿਖੇ ਨਵੇਂ ਸ਼ੈੱਡ ਦਾ ਉਦਘਾਟਨ ਹਲਕਾ ਵਿਧਾਇਕਾ ਜੀਵਨਜੋਤ ਕੌਰ ਅਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕੀਤਾ | ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਅਤੇ ਸੀਨੀਅਰ ਮੀਤ ਪ੍ਰਧਾਨ ਨਵਲ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸ਼ੈੱਡ ਦੇ ਉਦਘਾਟਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਕ ਹੋਰ ਸ਼ੈੱਡ ਦਾ ਨਿਰਮਾਣ ਐਸੋਸੀਏਸ਼ਨ ਵਲੋਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਵਿਧਾਇਕਾ ਅਤੇ ਮੇਅਰ ਨੂੰ ਇਕ-ਇਕ ਸ਼ੈੱਡ ਦੇ ਹੋਰ ਨਿਰਮਾਣ ਦੀ ਅਪੀਲ ਕੀਤੀ | ਜਨਰਨ ਸਕੱਤਰ ਚਰਨਜੀਤ ਸ਼ਰਮਾ ਨੇ ਫੋਕਲ ਪੁਆਇੰਟ ਵਿਖੇ ਫਾਇਰ ਸਟੇਸ਼ਨ ਦੀ ਖਸਤਾ ਹਾਲਤ ਇਮਾਰਤ ਦੀ ਮੁਰੰਮਤ ਦੀ ਅਪੀਲ ਕੀਤੀ, ਜਿਸ 'ਤੇ ਮੇਅਰ ਮੋਤੀ ਭਾਟੀਆ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇਸ ਮੰਗ ਨੂੰ ਪੁੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਮੁੱਖ ਸਰਪ੍ਰਸਤ ਕਮਲ ਡਾਲਮੀਆ, ਸੀਨੀਅਰ ਉਪ ਪ੍ਰਧਾਨ ਅਮਿਤ ਗੁਪਤਾ, ਜਨਰਲ ਸਕੱਤਰ ਸੁਭਾਸ਼ ਅਰੋੜਾ, ਸਰਪ੍ਰਸਤ ਅਤੇ ਸਤੀਸ਼ ਅਗਰਵਾਲ, ਵਾਈਸ ਚੇਅਰਮੈਨ ਪਰਤੀਕ ਸਿੰਘ ਅਰੋੜਾ, ਵਿੱਤ ਸਕੱਤਰ ਰਾਜੇਸ਼ ਕੁਮਾਰ ਲਾਡੀ, ਉਪ ਪ੍ਰਧਾਨ ਅਸ਼ਵਨੀ ਬਾਬਰ ਅਤੇ ਨਰੇਸ਼ ਬੱਬਰ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਰੰਜਨ ਅਗਰਵਾਲ, ਅੰਮਿ੍ਤਸਰ ਪਿੰਜਰਾਪੋਲ ਗਊਸ਼ਾਲਾ ਤੋਂ ਪ੍ਰਧਾਨ ਐੱਸ. ਸੰਤੋਸ਼ ਗੁਪਤਾ, ਜਨਰਲ ਸਕੱਤਰ ਅਸ਼ੋਕ ਕਪੂਰ, ਸੁਮਨ ਮਹਿਰਾ, ਸੁਨੀਲ ਗੁਪਤਾ, ਧਰਮ ਪਾਲ ਚੋਪੜਾ, ਰਿਸ਼ੀ ਪੋਦਾਰ, ਸੁਰਿੰਦਰ ਬਾਂਸਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਰਸ ਦੇ ਆਧਾਰ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਮੇਅਰ ਨੂੰ ਮਿਲਿਆ ਮੁਲਾਜ਼ਮ ਯੂਨ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੀ ਹਰਜੈਸਮੀਨ ਦਾ ਬੀ. ਸੀ. ਏ. 'ਚ ਦੂਜਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।