16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਹੈੱਡ ਬੁਆਏ, ਹੈੱਡ ਗਰਲ ਤੇ ਸਟੂਡੈਂਟਸ ਕੌਂਸਲ ਮੈਂਬਰਾਂ ਦੀ ਚੋਣ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਜਸਵੰਤ ਸਿੰਘ ਜੱਸ)-ਭਾਈ ਗੁਰਇਕਬਾਲ ਸਿੰਘ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੀ ਦੇਖ-ਰੇਖ ਹੇਠ ਵਿੱਦਿਅਕ ਸੇਵਾਵਾਂ ਨਿਭਾਅ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ -1) ਤਰਨ ਤਾਰਨ ਰੋਡ ਵਿਖੇ ਸਕੂਲ ਦੇ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਦੇ ਮੈਂਬਰ ਚੁਣੇ ਗਏ | ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ | ਛੇਵੀਂ ਕਲਾਸ ਦੇ ਬੱਚਿਆਂ ਨੇ ਸਵਾਗਤੀ ਗੀਤ ਗਾਇਆ | ਸੱਤਵੀਂ ਕਲਾਸ ਦੇ ਬੱਚਿਆਂ ਨੇ ਸਤਿਕਾਰ ਦੇ ਮਹੱਤਵ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ ਤੇ ਹੋਰਨਾਂ ਬੱਚਿਆਂ ਨੇ ਵਿਸਰ ਰਹੇ ਪੰਜਾਬੀ ਵਿਰਸੇ ਨੂੰ ਯਾਦ ਕਰਵਾਉਂਦੇ ਹੋਏ ਪੰਜਾਬੀ ਖਾਣ-ਪੀਣ, ਰਿਸ਼ਤੇਦਾਰੀਆਂ, ਰਹਿਣ-ਸਹਿਣ ਨਾਲ ਸੰਬੰਧਿਤ ਭਾਸ਼ਣ ਦਿੱਤੇ | ਬੱਚਿਆ ਵਲੋਂ ਪੇਸ਼ ਭੰਗੜਾ ਨੇ ਵੀ ਰੌਣਕ ਲਾਈ | ਇਸ ਮੌਕੇ ਚੁਣੇ ਗਏ ਸਕੂਲ ਦੇ ਹੈੱਡ ਬੁਆਏ ਪਵਨਦੀਪ ਸਿੰਘ ਹੈੱਡ ਗਰਲ ਵੀਰਾਏਕਨੂਰ ਕੌਰ ਤੋਂ ਇਲਾਵਾ ਖੇਡਾਂ ਦੀ ਕੈਪਟਨ ਸੁਰਵੀਨ ਕੌਰ, ਸਕੂਲ ਅਨੁਸ਼ਾਸ਼ਨ ਕੈਪਟਨ ਉਸਤਤਪ੍ਰੀਤ ਕੌਰ, ਬਨਵੀਰ ਸਿੰਘ, ਵਰਿੰਦਰ ਸਿੰਘ, ਸਿਵਾਸ, ਏਕਮਪ੍ਰੀਤ ਕੌਰ, ਸਹਾਇਕ ਕੈਪਟਨ ਕੁਸ਼ਵੀਨ ਕੌਰ, ਸਾਈਮਨਪ੍ਰੀਤ ਕੌਰ, ਨਵਲੀਨ ਕੌਰ, ਮਨਰਾਜ ਸਿੰਘ ਨੂੰ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ ਅਤੇ ਪਿ੍ੰਸੀਪਲ ਜਸਲੀਨ ਕੌਰ ਵਲੋਂ ਸੈਸੇ ਅਤੇ ਬੈਜ ਲਗਾ ਕੇ ਸੌਂਪੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਥਾਪੜਾ ਦਿੱਤਾ ਗਿਆ | ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਸ ਸਕੂਲ ਵਿਚ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਅਧਿਆਤਮਕ ਪੜ੍ਹਾਈ ਵੀ ਕਰਵਾਈ ਜਾਂਦੀ ਹੈ | ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਸ ਸਕੂਲ ਦੇ ਪੜ੍ਹਾਈ ਵਿਚ ਵੀ ਨਤੀਜੇ ਵੀ ਸ਼ਾਨਦਾਰ ਰਹਿੰਦੇ ਹਨ | ਪਿ੍ੰਸੀਪਲ ਜਸਲੀਨ ਕੌਰ ਵਲੋਂ ਭਾਈ ਸਾਹਿਬ ਤੇ ਆਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀ ਹਰਜੈਸਮੀਨ ਦਾ ਬੀ. ਸੀ. ਏ. 'ਚ ਦੂਜਾ ਸਥਾਨ <br/> ਅਗਲੀ ਖ਼ਬਰ ਡਿੰਪਾ ਦੀ ਅਗਵਾਈ ਹੇਠ ਹਲਕਾ ਪੂਰਬੀ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਾਂਗੇ- ਬੀਬੀ ਵੇਰਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।