ਨਵਾਂ ਪਿੰਡ, 20 ਜੁਲਾਈ (ਜਸਪਾਲ ਸਿੰਘ)-ਅੰਮਿ੍ਤਸਰ-ਮਹਿਤਾ ਸੜਕ ਦੇ ਕਿਨਾਰਿਆਂ 'ਤੇ ਆਪਣੀ ਉਮਰ ਹੰਡਾ ਚੁੱਕੇ ਖਲੋਤੇ ਸੁਕੇ ਦਰੱਖਤ ਤੇ ਇਸ ਦੇ ਉਪਰ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮਦੇ ਗੁੱਜਰਾਂ ਦੇ ਡੰਗਰਾਂ ਦੇ ਝੁੰਡ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਗੱਲ ਕਰੀਏ ਸੁੱਕੇ ਦਰੱਖਤਾਂ ਦੀ ਤਾਂ ਇਸ 'ਚ ਮੁੱਖ ਤੌਰਤੇ ਫ਼ਤਹਿਪੁਰ ਰਾਜਪੂਤਾਂ ਤੋਂ ਲੈ ਕੇ ਸਬਜ਼ੀ ਮੰਡੀ ਵੱਲ੍ਹਾ ਤੱਕ ਅਨੇਕਾਂ ਦਰੱਖਤ ਅਜਿਹੇ ਹਨ ਜੋ ਕਿ ਸੁੱਕ ਕੇ ਧਰਤੀ ਨਾਲੋਂ ਆਪਣੀਆਂ ਜੜ੍ਹਾਂ ਛੱਡ ਚੁੱਕੇ ਹਨ | ਬਰਸਾਤਾਂ ਦੇ ਚੱਲਦਿਆਂ ਇਨ੍ਹਾਂ ਹੇਠਾਂ ਪੋਲ ਹੋਣ ਕਾਰਨ ਇਹ ਕਿਸੇ ਸਮੇਂ ਵੀ ਸੜਕ 'ਤੇ ਡਿੱਗ ਸਕਦੇ ਹਨ, ਜਿਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ | ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸਭ ਜੰਗਲਾਤ ਵਿਭਾਗ ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਨੱਕ ਹੇਠ ਹੋਣ ਕਾਰਨ ਵੀ ਉਹ ਕੁੰਭਕਰਨੀ ਨੀਂਦ ਸੁੱਤਾ ਹੋਇਆ ਕਿਸੇ ਸੰਭਾਵਿਤ ਹਾਦਸੇ ਦੀ ਉਡੀਕ 'ਚ ਹੈ | ਪਿੰਡਾਂ ਦੇ ਪਹਿਆਂ ਦੇ ਨਾਲ ਗੱੁਜਰਾਂ ਦੇ ਡੰਗਰਾਂ ਦੇ ਝੁੰਡ ਹੁਣ ਮੁੱਖ ਮਾਰਗਾਂ ਦੇ ਨਾਲ ਸ਼ਹਿਰ 'ਚ ਬਿਨਾਂ ਕਿਸੇ ਰੋਕ-ਟੋਕ ਦੇ ਘੁੰਮ ਰਹੇ ਹਨ ਤੇ ਉਹ ਸੰਪਰਕ ਤੇ ਮੁੱਖ ਸੜਕਾਂ 'ਤੇ ਬਨਸਪਤੀ ਦਾ ਨੁਕਸਾਨ ਕਰ ਰਹੇ | ਅੰਮਿ੍ਤਸਰ -ਮਹਿਤਾ ਸੜਕ 'ਤੇ, ਤੇ ਖਾਸਕਰ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਦੇ ਸਾਹਮਣੇ ਜਿੱਥੇ ਕਿ ਵੱਡੀ ਗਿਣਤੀ 'ਚ ਮਰੀਜ ਆਉਂਦੇ ਹਨ ਏਥੇ ਆਉਣ ਵਾਲੇ ਵਾਹਨਾਂ ਤੇ ਥ੍ਰੀਵੀ੍ਹਲਰਾਂ ਕਾਰਨ ਜਿੱਥੇ ਟਰੈਫਿਕ ਦੀ ਵੱਡੀ ਸਮੱਸਿਆ ਉੱਥੇ ਹੀ ਗੁੱਜਰਾਂ ਦੇ ਡੰਗਰਾਂ ਦੇ ਇਥੋਂ