26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸ੍ਰੀ ਦੁਰਗਿਆਣਾ ਮੰਦਰ ਨਜ਼ਦੀਕ ਦੁਸਹਿਰਾ ਗਰਾਊਾਡ ਦੀ ਨਹੀਂ ਲੈ ਰਿਹਾ ਕੋਈ ਸਾਰ

ਅਜੀਤ ਡੈਸਕ 19-07-2025
ਅੰਮਿ੍ਤਸਰ, 18 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਨਜ਼ਦੀਕ ਦੁਸਹਿਰਾ ਗਰਾਉਂਡ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣੀ ਹੋਈ ਹੈ | ਗੰਦਗੀ ਤੇ ਬੇਸਹਾਰਾ ਪਛੂਆਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਕ ਉਕਤ ਦੁਸਹਿਰਾ ਗਰਾਉਂਡ 'ਤੇ ਫੌਜ ਦਾ ਕੰਟਰੋਲ ਹੈ | ਇਹ ਉਹ ਇਲਾਕਾ ਹੈ ਜਿੱਥੋਂ ਹਰ ਰੋਜ਼ ਸੈਂਕੜੇ ਸ਼ਰਧਾਲੂ ਮੰਦਰ ਵਿਚ ਦਾਖ਼ਲ ਹੁੰਦੇ ਹਨ | ਦੁੱਖ ਦੀ ਗੱਲ ਇਹ ਹੈ ਕਿ ਇਸ ਇਲਾਕੇ ਵਿਚ ਗੰਦਗੀ, ਚਿੱਕੜ, ਪਾਣੀ, ਮੱਛਰ, ਮੱਖੀਆਂ ਆਦਿ ਦੀ ਭਰਮਾਰ ਹੈ | ਕਈ ਵਾਰ ਸੱਪ ਵੀ ਨਿਕਲ ਆਉਂਦੇ ਹਨ | ਜ਼ਿਆਦਾਤਰ ਸਮੱਸਿਆਵਾਂ ਬਰਸਾਤ ਦੇ ਦਿਨਾਂ ਵਿਚ ਹੁੰਦੀਆਂ ਹਨ | ਬਰਸਾਤ ਦੌਰਾਨ ਦੁਸਹਿਰਾ ਗਰਾਊਾਡ ਵਿਚ ਇਕੱਠਾ ਹੋਇਆ ਗੰਦਲਾ ਪਾਣੀ ਮੰਦਰ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਨੂੰ ਭਾਰੀ ਠੇਸ ਪਹੁੰਚਦੀ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪੋ੍ਰ: ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਪਿਛਲੇ 7 ਦਹਾਕਿਆਂ ਤੋਂ ਅਸੀਂ ਇਸ ਜ਼ਮੀਨ ਕਾਰਨ ਦੁੱਖ ਝੱਲ ਰਹੇ ਹਾਂ | ਇੱਥੇ ਪਸ਼ੂ ਪਾਲੇ ਜਾਂਦੇ ਹਨ | ਗੈਰ-ਕਾਨੂੰਨੀ ਡੇਅਰੀ ਸਥਾਪਿਤ ਕੀਤੀ ਗਈ ਹੈ | ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ | ਅਜਿਹੇ 'ਚ ਸ਼ਰਧਾਲੂ ਚਿੱਕੜ 'ਚ ਢੱਕੀਆਂ ਜੁੱਤੀਆਂ ਨਾਲ ਇਸ ਰਸਤੇ ਨੂੰ ਜਾਂਦੇ ਹਨ | ਗੰਦਗੀ ਕਾਰਨ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ | ਉਨ੍ਹਾਂ ਕਿਹਾ ਕਿ ਫੌਜ ਸਾਨੂੰ ਸੀਵਰੇਜ ਸਿਸਟਮ ਠੀਕ ਕਰਨ ਤੱਕ ਨਹੀਂ ਦਿੰਦੀ | ਉਨ੍ਹਾਂ ਕਿਹਾ ਕਿ ਉਕਤ ਜਗ੍ਹਾ 'ਤੇ ਬੂਟੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਫੌਜ ਤੋਂ ਇਜਾਜ਼ਤ ਨਹੀਂ ਮਿਲੀ | ਉਨ੍ਹਾਂ ਮੰਗ ਕੀਤੀ ਕਿ ਉਕਤ ਜ਼ਮੀਨ 'ਤੇ ਬੇਸਹਾਰਾ ਪਛੂਆਂ ਨੂੰ ਹਟਾ ਕੇ ਇਸ ਦੀ ਸਾਫ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਉਜ਼ਬੇਕਿਸਤਾਨ 'ਚ ਔਕੜਾਂ ਦੇ ਬਾਵਜੂਦ ਸਿੱਖੀ ਸਰੂਪ 'ਚ ਪਰਪੱਕ ਰਹਿੰਦਿਆਂ ਡਾਕਟਰੀ ਦੀ ਪੜ੍ਹਾਈ ਜਾਰੀ... ਅਗਲੀ ਖ਼ਬਰ ਗੰਦਗੀ ਤੇ ਬੇਸਹਾਰਾ ਬੇਸਹਾਰਾ ਕਾਰਨ ਤਰਸਯੋਗ ਬਣੀ ਹਾਲਤ <br/> ਸ੍ਰੀ ਦੁਰਗਿਆਣਾ ਮੰਦਰ ਨਜ਼ਦੀਕ ਦੁਸਹਿਰਾ ਗਰਾਊਾਡ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।