07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ 6 ਖੋਖੇ ਹਟਾਏ

ਅਜੀਤ ਡੈਸਕ 19-07-2025
ਅੰਮਿ੍ਤਸਰ, 18 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਦੇ ਭੂਮੀ ਵਿਭਾਗ ਦੀ ਟੀਮ ਵਲੋਂ ਗੋਲਬਾਗ ਰੇਲਵੇ ਸਟੇਸ਼ਨ ਦੇ ਬਾਹਰ ਵੱਡੀ ਕਾਰਵਾਈ ਕਰਦੇ ਹੋਏ 6 ਨਾਜਾਇਜ਼ ਤੌਰ 'ਤੇ ਲਗੇ ਖੋਖਿਆਂ ਨੂੰ ਹਟਾ ਦਿੱਤਾ ਗਿਆ, ਇਸ ਤੋਂ ਇਲਾਵਾ ਗਿਲਵਾਲੀ ਗੇਟ ਵਿਖੇ ਥਾਣਾ-ਸੀ ਡਵੀਜਨ ਦੇ ਸਾਹਮਣੇ ਨਿਗਮ ਦੀ ਸਰਕਾਰੀ ਜਗ੍ਹਾ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ | ਇਸ ਦੇ ਨਾਲ ਹੀ ਭਗਤਾਂ ਵਾਲਾ ਅਤੇ ਗੋਲਬਾਗ ਮੇਨ ਰੋਡ 'ਤੇ ਦੁਕਾਨਦਾਰਾਂ ਵਲੋਂ ਸਾਮਾਨ ਲਗਾ ਕੇ ਕੀਤੇ ਗਏ ਕਬਜੇ ਨੂੰ ਹਟਾਇਆ ਗਿਆ ਅਤੇ ਸਾਮਾਨ ਜ਼ਬਤ ਕਰ ਲਿਆ ਗਿਆ | ਇਨ੍ਹਾਂ ਕਾਰਵਾਈਆਂ ਨੂੰ ੂ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋਂ ਇਲਾਵਾ ਪੁਲਿਸ ਦੀ ਟੀਮ ਵਲੋਂ ਕੀਤਾ ਗਿਆ |
ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸਾਫ-ਸੁਥਰਾ ਅਤੇ ਰਾਹਗੀਰਾਂ ਲਈ ਚਲਣ-ਯੋਗ ਬਣਾਉਣ ਲਈ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਨਿਗਮ ਦੇ ਭੂਮੀ ਵਿਭਾਗ ਨੂੰ ਪੱਕੇ ਤੌਰ 'ਤੇ ਜੇ. ਸੀ. ਬੀ. ਮਸ਼ੀਨ ਅਤੇ ਟਿੱਪਰ ਦੇ ਦਿੱਤੇ ਗਏ ਹਨ ਤਾਂ ਜੋ ਵਿਭਾਗ ਹਰ ਰੋਜ਼ ਕਾਰਵਾਈਆਂ ਨੂੰ ਨੇਪਰੇ ਚਾੜ ਸਕੇ | ਉਨ੍ਹਾਂ ਕਿਹਾ ਕਿ ਗੋਲ ਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਕੁਝ ਲੋਕਾਂ ਵਲੋਂ ਨਾਜਾਇਜ਼ ਖੋਖੇ ਉਸਾਰੇ ਗਏ ਸਨ | ਜਿਨ੍ਹਾਂ ਨੂੰ ਅੱਜ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਡੇਗ ਦਿੱਤਾ ਹੈ ਅਤੇ ਸਾਮਾਨ ਜ਼ਬਤ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਗਿਲਵਾਲੀ ਗੇਟ ਥਾਣਾ ਸੀ-ਡਵੀਜਨ ਦੇ ਸਾਹਮਣੇ ਨਿਗਮ ਦੀ ਜਗ੍ਹਾ 'ਤੇ ਝੁਗੀ ਝੋਂਪੜੀਆਂ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਇਸ ਜਗ੍ਹਾ 'ਤੇ ਵੀ ਜੇ. ਸੀ. ਬੀ. ਮਸ਼ੀਨ ਅਤੇ ਟਿੱਪਰ ਆਦਿ ਨਾਲ ਕਾਰਵਾਈ ਕਰਕੇ ਨਾਜਾਇਜ਼ ਕਬਜ਼ੇ ਨੂੰ ਹਟਾ ਦਿੱਤਾ ਹੈ | ਭਗਤਾਂਵਾਲਾ ਅਤੇ ਗੋਲਬਾਗ ਨੇੜੇ ਦੁਕਾਨਦਾਰਾਂ ਵਲੋਂ ਸੜਕਾਂ 'ਤੇ ਸਾਮਾਨ ਲਗਾ ਕੇ ਨਾਜਾਇਜ਼ ਕਬਜੇ ਕੀਤੇ ਹੋਏ ਸਨ ਅਤੇ ਫੁਟਪਾਥ ਵੀ ਘੇਰੇ ਹੋਏ ਸਨ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੁੰਦਾ ਸੀ ਭੂਮੀ ਵਿਭਾਗ ਵਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਗੰਦਗੀ ਤੇ ਬੇਸਹਾਰਾ ਬੇਸਹਾਰਾ ਕਾਰਨ ਤਰਸਯੋਗ ਬਣੀ ਹਾਲਤ <br/> ਸ੍ਰੀ ਦੁਰਗਿਆਣਾ ਮੰਦਰ ਨਜ਼ਦੀਕ ਦੁਸਹਿਰਾ ਗਰਾਊਾਡ ਦ... ਅਗਲੀ ਖ਼ਬਰ ਬਾਗਬਾਨੀ ਵਿਭਾਗ ਵਲੋਂ ਕਰਵਾਏ ਰਾਜ ਪੱਧਰੀ ਨਾਖ ਮੁਕਾਬਲੇ 'ਚ ਅੰਮਿ੍ਤਸਰ ਦੇ ਕਿਸਾਨਾਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।