ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਰਜਿੰਦਰ ਸਿੰਘ ਮਰਵਾਹਾ ਨੂੰ ਪੰਜਾਬ ਚੈਪਟਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਸ਼ਹਿਰ ਦੇ ਪ੍ਰਮੁੱਖ ਧਾਰਮਿਕ, ਰਾਜਨੀਤਕ, ਸਮਾਜ ਸੇਵੀ, ਵਿਉਪਾਰੀਆਂ ਅਤੇ ਉਦਯੋਗਪਤੀਆਂ ਵਲੋਂ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਸਿਵਲ ਸਰਜਨ ਡਾ. ਚਰਨਜੀਤ ਸਿੰਘ, ਅਕਾਲੀ ਆਗੂ ਡਾ. ਜਸਵਿੰਦਰ ਕੌਰ ਸੋਹਲ, ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਚਰਨਜੀਤ ਸਿੰਘ ਪੂਜੀ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ ਅਤੇ ਅਮਰਪ੍ਰੀਤ ਸਿੰਘ ਮੀਰਾਂਕੋਟ ਸ਼ਾਮਿਲ ਹੋਏ | ਇਸ ਦੌਰਾਨ ਅਰਵਿੰਦਰ ਸਿੰਘ ਭੱਟੀ ਨੇ ਸਭ ਦਾ ਸਵਾਗਤ ਕੀਤਾ | ਮਰਵਾਹਾ ਨੇ ਚੈਂਬਰ ਵਲੋਂ ਜ਼ਿੰਮੇਵਾਰੀ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਉੱਚ ਪੱਧਰੀ ਟੀਮ ਦਾ ਗਠਨ ਕਰਦਿਆਂ ਹਰਪਾਲ ਸਿੰਘ ਆਹਲੂਵਾਲੀਆ ਨੂੰ ਜਨਰਲ ਸਕੱਤਰ, ਡਾ. ਅਮਰਜੀਤ ਸਿੰਘ ਸਚਦੇਵਾ ਨੂੰ ਡਾਇਰੈਕਟਰ ਮੈਡੀਕਲ ਅਤੇ ਸੀਰਤ ਕੌਰ ਸੋਹਲ ਨੂੰ ਯੂਰਪੀਨ ਦੇਸ਼ਾਂ ਲਈ ਕੋਆਰਡੀਨੇਟਰ ਨਾਮਜ਼ਦ ਕੀਤਾ ਗਿਆ | ਸਮਾਗਮ 'ਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਗਲੋਬਲ ਚੇਅਰਮੈਨ ਪਰਮੀਤ ਸਿੰਘ ਚੱਢਾ, ਸਰਬਜੀਤ ਸਿੰਘ ਸਾਹਨੀ, ਰਾਜੇਸ਼ ਬੰਟੂ, ਜਸਵਿੰਦਰ ਸਿੰਘ ਕੋਹਲੀ, ਪ੍ਰੋ: ਰਾਜਵਿੰਦਰਜੀਤ ਸਿੰਘ, ਸੀ. ਏ. ਅਮਰਜੀਤ ਸਿੰਘ ਨਾਰੰਗ, ਗੁਰਪ੍ਰੀਤ ਸਿੰਘ ਗਰੋਵਰ, ਬਿਲਡਰ ਰੁਪਿੰਦਰ ਸਿੰਘ ਕਟਾਰੀਆ, ਤਜਿੰਦਰ ਪਾਲ ਕੌਰ ਬੌਬੀ ਬਾਦਸ਼ਾਹ, ਵਾਲਮੀਕੀ ਸਮਾਜ ਦੇ ਆਗੂ ਕੁਮਾਰ ਦਰਸ਼ਨ ਅਤੇ ਸ਼ਸ਼ੀ ਗਿੱਲ, ਹਰਜੀਤ ਸਿੰਘ ਘਿਓ ਵਾਲ਼ੇ, ਐਡਵੋਕੇਟ ਹਰਪ੍ਰੀਤ ਸਿੰਘ, ਪ੍ਰਭਾਤ ਮੋਟਰਜ਼ ਦੇ ਉਪਕਾਰ ਸਿੰਘ, ਫੋਕਲ ਪੁਆਇੰਟ ਇੰਡਸਟਰੀਜ਼ ਤੋਂ ਜਗਮੋਹਨ ਸਿੰਘ, ਮਾਰਸ਼ਲ ਅਤੇ ਗੁਰਜੀਤ ਸਿੰਘ ਗੁਲਾਟੀ, ਕਪੜਾ ਮਾਰਕੀਟ ਦੇ ਹਰਪ੍ਰੀਤ ਸਿੰਘ ਭਾਟੀਆ, ਰੀਅਲ ਅਸਟੇਟ ਦੇ ਸਤਵਿੰਦਰ ਸਿੰਘ ਬਿੱਟੂ, ਮਨਦੀਪ ਸਿੰਘ, ਲਖਵੀਰ ਸਿੰਘ ਗਿੱਲ, ਰਣਜੀਤ ਸਿੰਘ ਦੁਸਾਂਝ, ਧਰਮਪਾਲ ਸ਼ਰਮਾ, ਸੁਰੇਸ਼ ਕੁਮਾਰ, ਸ਼ਮਸ਼ੇਰ ਸਿੰਘ, ਰਣਜੀਤ ਸਿੰਘ, ਲਖਬੀਰ ਸਿੰਘ, ਅਵਤਾਰ ਸਿੰਘ ਕੈਨੇਡਾ, ਵਿਪਨਪ੍ਰੀਤ ਕੌਰ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਸ਼ਾਮਿਲ ਹੋਏ |