15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਸ਼ੀਲੀਆਂ ਗੋਲੀਆਂ ਸਮੇਤ 5 ਨੌਜਵਾਨ ਕਾਬੂ <br/>

ਅਜੀਤ ਡੈਸਕ 28-12-2025
ਅਬੋਹਰ, 27 ਦਸੰਬਰ (ਵਿਵੇਕ ਹੂੜੀਆ)-ਅਬੋਹਰ ਦੇ ਸਿਟੀ ਪੁਲਿਸ ਸਟੇਸ਼ਨ ਨੰਬਰ 2 ਦੀ ਪੁਲਿਸ ਟੀਮ ਨੂੰ ਬੀਤੀ ਰਾਤ ਇਕ ਵੱਡੀ ਸਫਲਤਾ ਮਿਲੀ ਜਦੋਂ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਸ਼ਹਿਰ ਦੇ ਲਾਈਨ ਪਾਰ ਖੇਤਰ ਵਿਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਵੇਚਣ ਵਾਲੇ ਇਕ ਗਰੋਹ ਦੇ ਪੰਜ ਮੈਂਬਰਾਂ ਨੂੰ ਵੱਡੀ ਮਾਤਰਾ ਵਿਚ ਨਸ਼ਾਲਾਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਕਾਬੂ ਕੀਤਾ | ਪੁਲਿਸ ਨੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਸਖ਼ਤ ਪੁੱਛਗਿੱਛ ਕੀਤੀ ਜਾਵੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਟੇਸ਼ਨ ਹਾਊਸ ਅਫ਼ਸਰ ਬਲਵਿੰਦਰ ਸਿੰਘ ਬੀਤੀ ਰਾਤ ਪੁਲਿਸ ਟੀਮ ਨਾਲ ਮਹਿਰਾਣਾ ਪ੍ਰਤਾਪ ਮਾਰਕੀਟ ਨੇੜੇ ਗਸ਼ਤ ਕਰ ਰਹੇ ਸਨ ਤਾਂ ਇਕ ਮੁਖ਼ਬਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਸੀਡ ਫਾਰਮ ਪੱਕਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ, ਵਿਮਲ ਕੁਮਾਰ ਪੁੱਤਰ ਪਾਲਾ ਰਾਮ ਅਤੇ ਨਵਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਅਤੇ ਆਕਾਸ਼ ਪੁੱਤਰ ਬਿੱਟੂ ਟਾਂਕ ਵਾਸੀ ਈਦਗਾਹ ਬਸਤੀ ਅਤੇ ਮੋਹਿਤ ਪੁੱਤਰ ਸੁਖਮੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨੇ ਨਵੀਂ ਆਬਾਦੀ ਗਲੀ ਨੰਬਰ 21 ਵਿਚ ਕਿਰਾਏ 'ਤੇ ਮਕਾਨ ਲਿਆ ਹੈ ਅਤੇ ਇਹ ਲੋਕ ਉੱਥੇ ਵੱਡੀ ਮਾਤਰਾ ਵਿਚ ਟਰਾਮਾਡੋਲ ਅਤੇ ਪ੍ਰੈਗਾਬਾਲਿਨ ਕੈਪਸੂਲ ਸਟੋਰ ਕਰਦੇ ਹਨ ਅਤੇ ਨੌਜਵਾਨਾਂ ਨੂੰ ਗੁਪਤ ਰੂਪ ਵਿਚ ਵੇਚਦੇ ਹਨ | ਜਿਸ 'ਤੇ ਪੁਲਿਸ ਨੇ ਉਕਤ ਜਗਾ 'ਤੇ ਛਾਪਾ ਮਾਰਿਆ ਅਤੇ ਉਕਤ ਸਾਰੇ ਨੌਜਵਾਨਾਂ ਨੂੰ ਲਗਭਗ ਨਸ਼ੀਲੇ ਕੈਪਸੂਲ ਅਤੇ 100 ਗੋਲੀਆਂ ਸਮੇਤ ਕਾਬੂ ਕਰ

ਪਿਛਲੀ ਖ਼ਬਰ ਪੀ.ਓ. ਸਟਾਫ਼ ਨੇ ਕੀਤਾ ਭਗੌੜਾ ਗਿ੍ਫ਼ਤਾਰ <br/> ਅਗਲੀ ਖ਼ਬਰ ਟੋਲ ਪਲਾਜ਼ਿਆਂ ਨੂੰ ਬੂਥ ਲੈੱਸ ਕਰਨ ਨਾਲ ਬੇਰੁਜ਼ਗਾਰੀ ਵਧੇਗੀ-ਖੇੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।