15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸੇਵਾ ਪ੍ਰੋਜੈਕਟ ਸ੍ਰੇਸ਼ਠ-ਡਾ. ਰਮੇਸ਼ ਗੁਪਤਾ, ਡਾ. ਅਰਪਿਤ ਗੁਪਤਾ <br/>

ਅਜੀਤ ਡੈਸਕ 28-12-2025
ਸਾਬਕਾ ਪ੍ਰਧਾਨ ਸਵ. ਰਾਜ ਕਿਸ਼ੋਰ ਕਾਲੜਾ ਦੀ ਯਾਦ ਵਿਚ ਰਜਾਈਆਂ ਵੰਡੀਆਂ
ਫ਼ਾਜ਼ਿਲਕਾ, 27 ਦਸੰਬਰ (ਸ਼ਰਮਾ)-ਜ਼ਿਲ੍ਹੇ ਦੀ 40 ਸਾਲ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਲਾਲਾ ਸੁਨਾਮ ਰਾਏ ਐਮ.ਏ. ਮੈਮੋਰੀਅਲ ਸੈਂਟਰ ਸਥਿਤ ਦਫ਼ਤਰ ਵਿਖੇ 50 ਹੋਰ ਲੋੜਵੰਦਾਂ ਨੂੰ ਰਜਾਈਆਂ ਵੰਡੀਆਂ ਗਈਆਂ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਖੇਤਰ ਦੇ ਨਾਮਵਰ ਸਰਜਨ ਅਤੇ ਗੁਪਤਾ ਹਸਪਤਾਲ ਫ਼ਾਜ਼ਿਲਕਾ ਦੇ ਸੰਚਾਲਕ ਡਾ. ਰਮੇਸ਼ ਗੁਪਤਾ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਦੇ ਉੱਘੇ ਸਰਜਨ ਡਾ. ਅਰਪਿਤ ਗੁਪਤਾ, ਮੈਡੀਕਲ ਅਫ਼ਸਰ ਜੋ ਕਿ ਸਹਾਇਕ ਸਿਵਲ ਸਰਜਨ ਵੀ ਰਹੇ ਹਨ, ਸ਼ਾਮਲ ਹੋਏ | ਉਨ੍ਹਾਂ ਸੁਸਾਇਟੀ ਦੇ ਸੇਵਾ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੀ ਤਰਫ਼ੋਂ ਵੀ ਇਸ ਪ੍ਰੋਜੈਕਟ ਲਈ ਯੋਗਦਾਨ ਪਾਇਆ | ਅੱਜ ਦਾ ਰਜਾਈ ਵੰਡ ਪ੍ਰੋਗਰਾਮ 10 ਸਾਲਾਂ ਤੱਕ ਸੁਸਾਇਟੀ ਦੇ ਪ੍ਰਧਾਨ ਰਹੇ ਉੱਘੇ ਸਮਾਜ ਸੇਵੀ ਅਤੇ ਸਿੱਖਿਆ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ ਦੀ ਯਾਦ ਵਿਚ ਉਨ੍ਹਾਂ ਦੀ ਧਰਮ ਪਤਨੀ ਸਵਿਤਾ ਕਾਲੜਾ, ਪੁੱਤਰ ਸੁਧੀਰ ਕਾਲੜਾ, ਉਨ੍ਹਾਂ ਦੀ ਪਤਨੀ ਕੰਚਨ ਕਾਲੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦੇ ਨਾਲ ਹੀ ਐੱਸ.ਕੇ. ਛਾਬੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਸੁਮ ਛਾਬੜਾ ਵੱਲੋਂ ਆਪਣੀ ਸਵਰਗੀ ਮਾਤਾ ਪ੍ਰਕਾਸ਼ਵਤੀ ਛਾਬੜਾ ਦੀ 21ਵੀਂ ਬਰਸੀ 'ਤੇ, ਵੈਟਰਨਰੀ ਸਰਜਨ ਡਾ. ਪ੍ਰਦੀਪ ਸੇਠੀ, ਪ੍ਰਧਾਨ ਆਫ਼ੀਸਰਜ਼ ਐਸੋਸੀਏਸ਼ਨ (ਰਿਟਾਇਰਡ) ਫ਼ਾਜ਼ਿਲਕਾ, ਸਮਾਜ ਸੇਵੀ ਰਮੇਸ਼ ਚੁਚਰਾ, ਐਨ.ਆਰ.ਆਈ ਮਨਪ੍ਰੀਤ ਕੌਰ ਗਰੇਵਾਲ, ਕੇ. ਕੇ. ਮਿੱਤਲ ਅਤੇ ਸੁਰੇਸ਼ ਗਰਗ ਨੇ ਵੀ ਇਸ ਪ੍ਰੋਜੈਕਟ ਵਿਚ ਆਪਣਾ ਯੋਗਦਾਨ ਪਾਇਆ | ਪ੍ਰੋਗਰਾਮ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਸੀਨੀਅਰ ਮੀਤ ਪ੍ਰਧਾਨ ਬਾਬੂ ਲਾਲ ਅਰੋੜਾ, ਨਰੇਸ਼ ਜੁਨੇਜਾ, ਸੁਸ਼ੀਲ ਗੁਪਤਾ, ਨੀਲਮ ਸਚਦੇਵਾ, ਸੁਭਾਸ਼ ਅਰੋੜਾ, ਚਰਨਜੀਤ ਕੌਰ ਮੈਣੀ, ਮੋਨਾ ਕਟਾਰੀਆ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਐਨ.ਆਰ.ਆਈ ਮਨਪ੍ਰੀਤ ਗਰੇਵਾਲ ਨੇ ਕਿਹਾ ਕਿ ਉਹ ਸੁਸਾਇਟੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਭਵਿੱਖ ਵਿਚ ਸੇਵਾ ਕਾਰਜਾਂ ਵਿਚ ਆਪਣੀ ਤਰਫ਼ੋਂ ਹੋਰ ਵੀ ਵੱਧ ਯੋਗਦਾਨ ਪਾਉਂਦੇ ਰਹਿਣਗੇ | ਪ੍ਰੋਗਰਾਮ ਵਿਚ ਕਾਲੜਾ ਪਰਿਵਾਰ ਵੱਲੋਂ ਸੁਭਾਸ਼ ਕਾਲੜਾ, ਅਵਿਨਾਸ਼ ਕਾਲੜਾ ਅਤੇ ਡਾ. ਗੌਰਵ ਕਾਲੜਾ ਸ਼ਾਮਲ ਹੋਏ | ਇਨ੍ਹਾਂ ਤੋਂ ਇਲਾਵਾ ਸਮਾਜ ਸੇਵੀ ਰਵੀ ਭੂਸ਼ਨ ਡੋਡਾ, ਸੰਦੀਪ ਅਨੇਜਾ, ਨੰਦ ਲਾਲ ਗੁਪਤਾ, ਵਿਨੋਦ ਨਾਗਪਾਲ, ਧਰਮ ਚੰਦ ਵਰਮਾ, ਮੋਹਨ ਲਾਲ ਦਾਮੜੀ, ਡਾ. ਆਸ਼ਾ ਗੁੰਬਰ, ਸੁਮਿਤ ਕੁਮਾਰ, ਸ਼ਸ਼ੀ ਚੁਚਰਾ, ਦੀਪਕ ਸ਼ਰਮਾ, ਅਵਨੀਸ਼ ਸਚਦੇਵਾ, ਭਾਰਤ ਭੂਸ਼ਨ ਗਰਗ, ਜਗਦੀਸ਼ ਸਿਰੋਵਾ, ਵਿਪਿਨ ਸ਼ਰਮਾ, ਕਿ੍ਸ਼ਨ ਤਨੇਜਾ ਅਤੇ ਹੋਰ ਵੀ ਹਾਜ਼ਰ ਸਨ | ਅੱਜ ਦੇ ਰਜਾਈ ਵੰਡ ਪ੍ਰੋਗਰਾਮ ਨਾਲ ਹੁਣ ਤੱਕ ਸੁਸਾਇਟੀ ਵਲੋਂ 5 ਪੜਾਵਾਂ ਵਿਚ 220 ਰਜਾਈਆਂ ਵੰਡੀਆਂ ਜਾ ਚੁੱਕੀਆਂ ਹਨ | ਪ੍ਰੋਗਰਾਮ ਦੇ ਅੰਤ ਵਿਚ ਡਾ. ਰਮੇਸ਼ ਗੁਪਤਾ, ਡਾ. ਅਰਪਿਤ ਗੁਪਤਾ, ਕਾਲੜਾ ਪਰਿਵਾਰ ਅਤੇ ਸਾਰੇ ਸਪਾਂਸਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਡੱਬ ਵਾਲਾ ਕਲਾਂ ਦੇ ਮਿਰੋਕ ਪਰਿਵਾਰ ਨੂੰ ਸਦਮਾ <br/> ਅਗਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।