15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 28-12-2025
ਮੰਡੀ ਰੋੜਾਂਵਾਲੀ, 27 ਦਸੰਬਰ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਮੀਨਿਆਂ ਵਾਲਾ ਵਿਖੇ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਪਿੰਡ ਦੇ ਗੁਰੂਘਰ ਵਿਖੇ ਸੰਗਤ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਗ੍ਰੰਥੀ ਸਿੰਘ ਵਲੋਂ ਭੋਗ ਪਾਏ ਗਏ | ਇਸ ਮੌਕੇ ਬੱਚਿਆਂ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਸ਼ਹੀਦੀਆਂ 'ਤੇ ਕਵਿਤਾਵਾਂ ਬੋਲੀਆਂ ਗਈਆਂ ਅਤੇ ਗ੍ਰੰਥੀ ਰਾਜਵੀਰ ਸਿੰਘ ਵਲੋਂ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਕਵਿਤਾਵਾਂ ਬੋਲਣ ਵਾਲੇ ਬੱਚਿਆਂ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕਾ ਲੰਗਰ ਵੀ ਲਗਾਇਆ ਗਿਆ |

ਪਿਛਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਨੇ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਲਗਾਤਾਰ ਦੂਸਰੀ ਵਾਰ ਰਾਸ਼ਟਰੀ ਪੁਰਸਕਾਰ ਜਿੱਤਿਆ... ਅਗਲੀ ਖ਼ਬਰ ਬੋਪਾਰਾਏ ਇਲੈਕਟ੍ਰੀਕਲਜ਼ ਐਂਡ ਇਲੈਕਟ੍ਰੋਨਿਕਸ ਵਲੋਂ ਸ਼ਹੀਦੀ ਜੋੜ ਮੇਲੇ ਦੌਰਾਨ ਲਗਾਤਾਰ 3 ਦਿਨ ਵਿਸ਼ਾਲ ਲੰਗਰ ਲਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।