16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਕੌਣ ਬਣੇਗਾ ਗੁਰੂ ਦਾ ਲਾਡਲਾ' ਮੁਕਾਬਲਿਆਂ 'ਚ ਬੱਚਿਆਂ ਨੇ ਦਿਖਾਏ ਆਪਣੇ ਜੌਹਰ <br/>

ਅਜੀਤ ਡੈਸਕ 26-12-2025
ਫ਼ਾਜ਼ਿਲਕਾ, 25 ਦਸੰਬਰ (ਦਵਿੰਦਰ ਪਾਲ ਸਿੰਘ)-ਸਾਹਿਬ-ਏ-ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰੀ ਜੀ ਅਤੇ ਲਾਡਲੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੋਣ ਬਣੇਗਾ ਗੁਰੂ ਦਾ ਲਾਡਲਾ ਦੇ ਨਾਂਅ ਹੇਠ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ, ਕੁਇਜ਼ ਅਤੇ ਕਵਿਤਾ ਮੁਕਾਬਲੇ ਸ਼ਾਮਿਲ ਸਨ | ਕਵਿਤਾ ਮੁਕਾਬਲੇ ਦੇ ਸੀਨੀਅਰ ਗਰੁੱਪ ਵਿਚ ਗੁਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਮਨਕੀਰਤ ਕੌਰ ਨੇ ਦੂਸਰਾ, ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੂਨੀਅਰ ਗਰੁੱਪ ਦੇ ਮੁਕਾਬਲਿਆਂ ਵਿਚ ਬਲਸੀਰਤ ਕੌਰ ਨੇ ਪਹਿਲਾ, ਮਹਿਤਾਬ ਸਿੰਘ ਨੇ ਦੂਸਰਾ ਅਤੇ ਜਸਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | 5 ਸਾਲ ਦੇ ਬੱਚੇ ਹਰ ਫ਼ਤਿਹ ਸਿੰਘ ਨੇ ਜ਼ਫ਼ਰਨਾਮਾ ਸੁਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ | ਕੁਇਜ਼ ਮੁਕਾਬਲਿਆਂ ਦੀ ਟੀਮ ਚਨਾਬ ਵਿਚ ਜਸਮੀਨ, ਭਵਜੋਤ, ਰੂਹਾਨੀ ਅਤੇ ਅੰਮਿ੍ਤ ਨੇ ਪਹਿਲਾ ਸਥਾਨ, ਟੀਮ ਜਿਹਲਮ ਗਰੁੱਪ ਦੇ ਬੱਚਿਆਂ ਰੁਹਾਨ, ਹਰਸ਼ੀਵ, ਮਹਿਤਾਬ ਸਿੰਘ, ਅਸ਼ਮੀਤ ਨੇ ਦੂਸਰਾ ਸਥਾਨ ਅਤੇ ਟੀਮ ਰਾਵੀ ਗਰੁੱਪ ਦੇ ਬੱਚਿਆਂ ਬਸਸਿਰਤ, ਅਗਮ, ਹਰਸ਼ਿਤਾ, ਨਿਤਿਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੱਚਿਆਂ ਦੀਆਂ ਕਵਿਤਾਵਾਂ ਸੁਣ ਕੇ ਸਾਰਿਆਂ ਦੇ ਮਨ ਭਾਵੁਕ ਹੋ ਗਏ | ਦਸਤਾਰ ਸਜਾਉਣ ਦੇ ਜੂਨੀਅਰ ਗਰੁੱਪ ਵਿਚ ਪਰਮਵੀਰ ਸਿੰਘ ਨੇ ਪਹਿਲਾ, ਅਗਮਵੀਰ ਸਿੰਘ ਨੇ ਦੂਸਰਾ ਅਤੇ ਤੇਗਪ੍ਰਤਾਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ ਬ੍ਰਹਮਜੋਤ ਸਿੰਘ ਨੇ ਪਹਿਲਾ, ਹਰਕੀਰਤਨ ਸਿੰਘ ਨੇ ਦੂਸਰਾ ਅਤੇ ਗੁਰਸ਼ਾਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪ੍ਰੋਗਰਾਮ ਦਾ ਸੰਚਾਲਨ ਮਾ.ਸਰਬਜੀਤ ਸਿੰਘ, ਮਾ.ਦਰਸ਼ਨ ਸਿੰਘ ਤਨੇਜਾ, ਪਿ੍ੰਸੀਪਲ ਨਰਿੰਦਰਪਾਲ ਸਿੰਘ, ਸਹਿਜਪਾਲ ਸਿੰਘ, ਬੀਬਾ ਸਿਮਰਜੀਤ ਕੌਰ, ਜੋਗਿੰਦਰ ਸਿੰਘ ਨਾਮਧਾਰੀ, ਜਗਦੇਵ ਸਿੰਘ, ਲਖਵਿੰਦਰ ਸਿੰਘ ਸੈਣੀ, ਸ੍ਰੀਮਤੀ ਤਿਰਲੋਚਣ ਕੌਰ, ਜਗਜੀਤ ਸਿੰਘ ਸੈਣੀ, ਡਾ.ਦਵਿੰਦਰ ਸਿੰਘ, ਕਰਮਪਾਲ ਸਿੰਘ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਹਨੀ ਸ਼ਰਮਾ, ਨੇ ਪੂਰਨ ਭੂਮਿਕਾ ਨਿਭਾਈ | ਇਸ ਮੌਕੇ ਜੇਤੂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਪ੍ਰਭਜੀਤ ਸਿੰਘ ਕਾਠਪਾਲ, ਜਰਨੈਲ ਸਿੰਘ ਤਨੇਜਾ, ਪਰਮਜੀਤ ਸਿੰਘ ਪਟਵਾਰੀ, ਬਲਬੀਰ ਸਿੰਘ, ਹਰਸਿਮਰਨਜੀਤ ਸਿੰਘ, ਅਮਰ ਸਿੰਘ ਕਾਠਪਾਲ, ਸੁਖਵਿੰਦਰ ਸਿੰਘ ਤਨੇਜਾ ਆਦਿ ਨੇ ਸਨਮਾਨਿਤ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਕਰਵਾਉਣ ਵਾਲੀ ਕਮੇਟੀ ਦੇ ਇਨ੍ਹਾਂ ਯਤਨਾਂ ਦੀ ਸਰਾਹਨਾ ਕਰਦਿਆਂ ਭਵਿੱਖ ਵਿਚ ਤਹਿਸੀਲ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਇਹ ਪ੍ਰੋਗਰਾਮ ਸਾਲ ਵਿਚ ਦੋ ਵਾਰ ਕਰਵਾਉਣ ਲਈ ਪ੍ਰੇਰਿਆ | ਕਮੇਟੀ ਵਲੋਂ ਇਨ੍ਹਾਂ ਪ੍ਰੋਗਰਾਮਾਂ 'ਤੇ ਆਉਣ ਵਾਲਾ ਸਾਰਾ ਖ਼ਰਚਾ ਆਪਣੇ ਤੌਰ 'ਤੇ ਕਰਨ ਲਈ ਕਿਹਾ | ਇਸ ਮੌਕੇ 'ਤੇ ਹਾਜ਼ਰ ਸੰਗਤਾਂ ਨੇ ਵੀ ਪ੍ਰੋਗਰਾਮ ਦੀ ਸਰਾਹਨਾ ਕੀਤੀ |

ਪਿਛਲੀ ਖ਼ਬਰ ਸਰਹਿੰਦ ਜਾ ਰਹੇ ਸ਼ੇਰਪੁਰ ਦੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਦਾ ਉਦਘਾਟਨੀ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।