30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੁਫ਼ਤ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ 'ਚ 65 ਮਰੀਜ਼ਾਂ ਦੀ ਜਾਂਚ <br/>

ਅਜੀਤ ਡੈਸਕ 25-12-2025
ਜਲਾਲਾਬਾਦ, 24 ਦਸੰਬਰ (ਜਤਿੰਦਰ ਪਾਲ ਸਿੰਘ)-ਸਥਾਨਕ ਗਾਂਧੀ ਨਗਰ ਵਿਖੇ ਪਰਸÉਾਰਥ ਸਭਾ ਵਲ਼ੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ ਵਿਖੇ ਅੱਜ ਮੁਫ਼ਤ ਹਫ਼ਤਾਵਾਰੀ ਮੈਡੀਕਲ ਚੈੱਕਅਪ ਲਗਾਇਆ ਗਿਆ ਜਿਸ ਵਿਚ ਡਾ. ਓਮ ਪ੍ਰਕਾਸ਼ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦਾ ਚੈੱਕਅਪ ਕੀਤਾ¢ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ¢ ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ ਅੱਜ 65 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ¢ ਉਨ੍ਹਾਂ ਨੇ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਲਗਾਇਆ ਜਾਂਦਾ ਹੈ, ਜਿਸ ਦਾ ਫ਼ਾਇਦਾ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ ਲੈ ਰਹੇ ਹਨ, ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੇ ਲੋਕ ਹਫ਼ਤੇ 'ਚ 2 ਵਾਰ ਮਾਹਿਰ ਡਾਕਟਰਾਂ ਵਲ਼ੋਂ ਮੁਫ਼ਤ ਚੈੱਕਅਪ ਦਾ ਫ਼ਾਇਦਾ ਉਠਾ ਸਕਦੇ ਹਨ¢ ਇਸ ਮੌਕੇ ਪਰਸÉਾਰਥ ਸਭਾ ਦੇ ਸਰਪ੍ਰਸਤ ਅਨਿਲਦੀਪ ਨਾਗਪਾਲ, ਇੰਦਰਜੀਤ ਸਿੰਘ ਬੱਬਰ,ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਖ਼ਜ਼ਾਨਚੀ ਸੁਰੇਸ਼ ਚੌਹਾਨ, ਮੈਡਮ ਰਮਨ, ਰੌਬਿਨ ਵਾਟਸ, ਰਮੇਸ਼ ਰਾਠੀ ਤੇ ਮਾਨਿਕ ਚੌਹਾਨ ਆਦਿ ਹਾਜ਼ਰ ਸਨ ¢

ਪਿਛਲੀ ਖ਼ਬਰ ਪੁਲਿਸ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਸਹੁਰੇ 'ਤੇ ਜਵਾਈ ਨੂੰ ਕੀਤਾ ਕਾਬੂ, ਮਾਮਲਾ ਦਰਜ <br/> ਅਗਲੀ ਖ਼ਬਰ ਮਨਰੇਗਾ ਦੇ ਕੰਮਕਾਜੀ ਦਿਨਾਂ ਨੂੰ 100 ਤੋਂ ਵਧਾ ਕੇ 125 ਦਿਨ ਕਰਨਾ ਮੋਦੀ ਸਰਕਾਰ ਦਾ ਸ਼ਲਾਘਾਯੋਗ ਫੈਸਲਾ-ਸਿਆਗ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।