29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ੇਰ-ਏ ਪੰਜਾਬ ਕਿਸਾਨ ਯੂਨੀਅਨ ਨੇ ਰਾਜਸਥਾਨ ਦੇ ਟਿੱਬੀ ਵਿਖੇ ਚੱਲ ਰਹੇ ਮੋਰਚੇ ਵਿਚ ਕੀਤੀ ਸ਼ਮੂਲੀਅਤ <br/>

ਰਾਜਸਥਾਨ ਚੱਲ ਰਹੇ ਸੰਘਰਸ਼ ਲਈ ਰਵਾਨਾ ਹੋਣ ਤੋਂ ਪਹਿਲਾ ਜਾਣਕਾਰੀ ਦਿੰਦੇ ਹੋਏ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ ਅਤੇ ਹੋਰ ਕਿਸਾਨ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 25-12-2025
ਅਬੋਹਰ, 24 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕਿੱਕਰ ਖੇੜਾ ਦੀ ਅਗਵਾਈ ਵਿਚ ਕਿਸਾਨਾਂ ਦਾ ਵੱਡਾ ਜਥਾ ਰਾਜਸਥਾਨ ਮੋਰਚੇ ਲਈ ਰਵਾਨਾ ਹੋਇਆ | ਜਿੱਥੇ ਇੱਥੇਨੋਲ ਫ਼ੈਕਟਰੀ ਦੇ ਵਿਰੋਧ ਵਿਚ ਸ਼ਾਮਿਲ ਹੋ ਕੇ ਸੰਘਰਸ਼ ਕਮੇਟੀ ਨੂੰ ਸਮਰਥਨ ਦਿੱਤਾ ਗਿਆ | ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਅਤੇ ਉਸ ਦੀ ਸਾਰੀ ਟੀਮ ਹਰ ਸਮੇਂ ਉਨ੍ਹਾਂ ਨਾਲ ਖੜੀ ਹੈ ਅਤੇ ਜਿੰਨਾਂ ਸਮਾਂ ਸਰਕਾਰ ਲਿਖਤੀ ਰੂਪ ਵਿਚ ਫ਼ੈਕਟਰੀ ਨੂੰ ਹਟਾਉਣ ਬਾਰੇ ਨਹੀਂ ਕਹਿੰਦੀ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਹੋਏ ਹਨ ਉਸ ਨੂੰ ਰੱਦ ਕੀਤਾ ਜਾਵੇ | ਇਸ ਸੰਘਰਸ਼ ਵਿਚ ਪੰਜਾਬ ਦੇ ਕਿਸਾਨ ਰਾਜਸਥਾਨ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਰਹਿਣਗੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸਿਮਰਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਪੈੱ੍ਰਸ ਸਕੱਤਰ ਲਖਵਿੰਦਰ ਸਿੰਘ, ਮੁੱਖ ਬੁਲਾਰਾ ਰੋਤਾਸ ਭਾਗਸਰ, ਬਲਾਕ ਪ੍ਰਧਾਨ ਗੁਰਟੇਕ ਸਿੰਘ, ਪ੍ਰਧਾਨ ਅੰਚਿਤ ਚਾਵਲਾ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ, ਬਲਾਕ ਮੀਤ ਪ੍ਰਧਾਨ ਮਹਿੰਦਰ ਰਾਮਸਰਾ, ਇਕਾਈ ਪ੍ਰਧਾਨ ਰਾਜਿੰਦਰ ਰਾਮਸਰਾ, ਇਕਾਈ ਪ੍ਰਧਾਨ ਬਿੱਟੂ ਕੇਰਾ ਖੇੜਾ, ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਦਾਨੇਵਾਲਾ, ਅਰਸ਼ਦੀਪ ਸਿੰਘ, ਹਰਬੰਸ ਸਿੰਘ ਐਂਚਲਾ, ਅਮਰਜੀਤ ਸਮਾਘ, ਹੰਸਰਾਜ ਸ਼ਰਮਾ, ਜਸਵੰਤ ਸਿੰਘ ਰਾਜਪੁਰਾ, ਭੂਪ ਰਾਮ ਆਦਿ ਕਿਸਾਨ ਰਾਜਸਥਾਨ ਲਈ ਰਵਾਨਾ ਹੋਏ |


ਪਿਛਲੀ ਖ਼ਬਰ ਨਗਦੀ ਸਮੇਤ 3 ਸੱਟੇਬਾਜ਼ ਕਾਬੂ ਅਗਲੀ ਖ਼ਬਰ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਵੱਖ-ਵੱਖ ਸੜਕਾਂ ਦੇ ਨਿਰਮਾਣ ਦਾ ਰੱਖਿਆ ਨੀਂਹ-ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।