13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਘਬੀਰ ਸਿੰਘ ਨੇ ਮੰਗੀਆਂ ਆਪਣੇ ਲਈ ਵੋਟਾਂ <br/>

ਅਜੀਤ ਡੈਸਕ 09-12-2025
ਮੰਡੀ ਰੋੜਾਂਵਾਲੀ, 8 ਦਸੰਬਰ (ਮਨਜੀਤ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਧੂ ਵਾਲਾ ਉਤਾੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਘਬੀਰ ਸਿੰਘ ਜੈਮਲ ਵਾਲਾ ਵਲੋਂ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਸਥਾਨਕ ਮੰਡੀ ਰੋੜਾਂਵਾਲੀ ਦੇ ਬਾਜ਼ਾਰ ਵਿਚ ਡੋਰ ਟੂ ਡੋਰ ਵੋਟਾਂ ਮੰਗੀਆਂ ਗਈਆਂ | ਗੱਲਬਾਤ ਕਰਦਿਆਂ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨ ਤੋਂ ਆਪਣੇ ਜ਼ੋਨ ਦੇ ਪਿੰਡਾਂ ਵਿਚ ਫਿਰ ਰਹੇ ਹਨ, ਜਿੱਥੇ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਹਲਕੇ ਵਿਚ ਕੀਤੇ ਕੰਮਾਂ ਕਰਕੇ ਲੋਕਾਂ ਦਾ ਰੁਝਾਨ ਇਸ ਵਾਰ ਕਾਂਗਰਸ ਪਾਰਟੀ ਵੱਲ ਹੈ | ਚੋਣ ਪ੍ਰਚਾਰ ਦੌਰਾਨ ਮੰਡੀ ਰੋੜਾਂਵਾਲੀ ਦੇ ਸਾਬਕਾ ਸਰਪੰਚ ਸੁਨੀਲ ਕੁਮਾਰ ਸ਼ੀਲਾ ਕੁੱਕੜ ਨੇ ਰਘਬੀਰ ਸਿੰਘ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਮੰਡੀ ਰੋੜਾਂਵਾਲੀ ਵਿਚੋਂ ਉਨ੍ਹਾਂ ਨੂੰ ਵੱਡੀ ਲੀਡ ਦੁਆਉਣਗੇ | ਇਸ ਮੌਕੇ ਉਨ੍ਹਾਂ ਨਾਲ ਪੀ. ਏ. ਡੀ ਬੈਂਕ ਜਲਾਲਾਬਾਦ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਵਿਰਕ, ਸਾਬਕਾ ਸਰਪੰਚ ਸੁਨੀਲ ਕੁਮਾਰ, ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ, ਸਤਪਾਲ ਲਾਟੀ, ਗੁਰਜੀਤ ਸਿੰਘ ਹਲੀਮ ਵਾਲਾ, ਬਲਵੀਰ ਰਾਮ, ਸੁਖਜੀਤ ਸਿੰਘ ਨੁਕੇਰੀਆਂ ਆਦਿ ਕਾਂਗਰਸੀ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡਿੰਪਲ ਬਰਾੜ ਨੂੰ ਪਿੰਡ ਗੋਬਿੰਦਗੜ੍ਹ 'ਚ ਲੱਡੂਆਂ ਨਾਲ ਤੋਲਿਆ <br/> ਅਗਲੀ ਖ਼ਬਰ ਅਰੁਣ ਨਾਰੰਗ ਅਤੇ ਉਪਕਾਰ ਜਾਖੜ ਨੇ ਆਪ ਉਮੀਦਵਾਰ ਦੇ ਹੱਕ ਵਿਚ ਦੀਵਾਨ ਖੇੜਾ 'ਚ ਕੀਤਾ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।