13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਫ਼ਾਈ ਸੇਵਕ ਅਤੇ ਚੌਕੀਦਾਰ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ <br/>

ਅਜੀਤ ਡੈਸਕ 09-12-2025
ਅਬੋਹਰ, 8 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਦਰਜਾ ਚਾਰਾ ਸਫ਼ਾਈ ਕਰਮਚਾਰੀ ਅਤੇ ਚੌਕੀਦਾਰ ਯੂਨੀਅਨ ਦੀ ਚੋਣ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਖੇ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਭਾਗ ਲੈਂਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੀ ਚੋਣ ਸਰਬਸੰਮਤੀ ਨਾਲ ਕਰਵਾਈ | ਜਿਸ ਤਹਿਤ ਸਫ਼ਾਈ ਸੇਵਕ ਚੌਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਵਲ਼ੋਂ ਪਰਮਾਨੰਦ ਚੂਹੜੀ ਵਾਲਾ ਧੰਨਾ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਸੁਖਦੇਵ ਸਿੰਘ ਨੂੰ ਚੇਅਰਮੈਨ ਅਤੇ ਜਗਦੀਸ਼ ਚੰਦ ਨੂੰ ਜਰਨਲ ਸਕੱਤਰ ਬਣਾਇਆ ਗਿਆ ਜਿਨ੍ਹਾਂ ਨਾਲ ਹਾਜ਼ਰ ਮੈਂਬਰਾਂ ਸਹਿਮਤੀ ਜ਼ਾਹਿਰ ਕਰਦੇ ਹੋਏ ਚੋਣ ਪ੍ਰਵਾਨ ਕੀਤੀ | ਇਸ ਮੌਕੇ 'ਤੇ ਸੁਮਨ, ਜਸਵਿੰਦਰ ਕੌਰ, ਰਾਮ ਸਰੂਪ, ਕਰਨੈਲ ਸਿੰਘ, ਗੋਪੀ, ਕੁਲਦੀਪ ਕੌਰ, ਹਰਪਿੰਦਰ ਕੌਰ, ਜਸਵਿੰਦਰ ਕੌਰ, ਸੋਮਾ ਰਾਣੀ, ਰੌਸ਼ਨ ਲਾਲ, ਧਰਮਪਾਲ, ਤਾਰਾ ਚੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਬੀਕੇਯੂ ਰਾਜੇਵਾਲ ਵਲੋਂ ਬਿਜਲੀ ਘਰ ਮੱਲਾਂਵਾਲਾ 'ਚ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।