04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹੈਰੀ ਸੰਧੂ ਨੇ ਉਮੀਦਵਾਰ ਸੁਮਨ ਦੇਵੀ ਅਤੇ ਹਰਨੇਕ ਸਿੰਘ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

ਅਜੀਤ ਡੈਸਕ 08-12-2025
ਅਬੋਹਰ, 7 ਦਸੰਬਰ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੰਡਵਾਲਾ ਅਤੇ ਬਲਾਕ ਸੰਮਤੀ ਜ਼ੋਨ ਪੰਨੀਵਾਲਾ ਮਾਹਲਾ ਤੋਂ ਚੋਣ ਲੋੜ ਰਹੇ ਉਮੀਦਵਾਰ ਹਰਨੇਕ ਸਿੰਘ ਦੇ ਹੱਕ 'ਚ ਪਿੰਡ ਪੰਨੀਵਾਲਾ ਮਾਹਲਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਨੇ ਕਿਹਾ ਕਿ ਸੂਬੇ ਵਿਚ ਸੱਭ ਤੋਂ ਜ਼ਿਆਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਰਾਜ ਸਮੇਂ ਇਸ ਹਲਕੇ ਵਿਚ ਕੁੱਝ ਵੀ ਨਹੀਂ ਕੀਤਾ | ਅੱਜ ਇਲਾਕੇ ਵਿਚ ਸੜਕਾਂ ਟੁੱਟੀਆਂ ਪਈਆਂ ਹਨ | ਪਿੰਡਾਂ 'ਚ ਪੀਣ ਦਾ ਪਾਣੀ ਨਹੀਂ ਮਿਲ ਰਿਹਾ, ਕਿਤੇ ਵੀ ਵਿਕਾਸ ਹੋਇਆ ਨਜ਼ਰ ਨਹੀਂ ਆ ਰਿਹਾ | ਸੂਬੇ ਅਤੇ ਹਲਕੇ ਦੇ ਵਿਕਾਸ ਲਈ ਤੁਸੀਂ ਇਸ ਵਾਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ | ਇਸ ਦੌਰਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਟਿੱਕਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਅਕਾਲੀ ਆਗੂ ਰਵੀਦੀਪ ਸਿੰਘ ਅੱਚਾੜਿੱਕੀ, ਵਿਸ਼ਨੂੰ ਡੇਲੂ, ਸੁਖਜਿੰਦਰ ਸਿੰਘ ਸੰਧੂ, ਹਰਪ੍ਰੀਤ ਸਿੰਘ ਦਲਮੀਰ ਖੇੜਾ, ਸਤਨਾਮ ਸਿੰਘ ਪੰਜਾਵਾ, ਸੁਖਜਿੰਦਰ ਸਿੰਘ ਗਿੱਦੜਾਂ ਵਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੋਲਡੀ ਮੁਸਾਫਿਰ ਨੇ ਉਮੀਦਵਾਰ ਰਾਜਵਿੰਦਰ ਕੌਰ ਅਤੇ ਹਰਜਿੰਦਰ ਸਿੰਘ ਡਿੰਪਲ ਬਰਾੜ ਦੇ ਹੱਕ 'ਚ ਕੀਤਾ ਪ੍ਰਚਾਰ ਅਗਲੀ ਖ਼ਬਰ ਮੰਟਾ ਨੇ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਮੁਹਿੰਮ ਕੀਤੀ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।