04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਕਾਲੀ ਉਮੀਦਵਾਰ ਕੁਲਵਿੰਦਰ ਕੌਰ ਦੇ ਹੱਕ ਵਿਚ ਕੈਸ਼ ਮਾਨ ਵਲੋਂ ਚੋਣ ਪ੍ਰਚਾਰ <br/>

ਅਜੀਤ ਡੈਸਕ 08-12-2025
ਮਮਦੋਟ, 7 ਦਸੰਬਰ (ਸੁਖਦੇਵ ਸਿੰਘ ਸੰਗਮ)-ਬਲਾਕ ਸੰਮਤੀ ਜੋਨ ਲੱਖੋਂ ਕਿ ਬਹਿਰਾਮ (ਰਾਖਵਾਂ) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ (ਜਸਪਾਲ ਸਿੰਘ ਸਰਕਲ ਪ੍ਰਧਾਨ) ਪਰਿਵਾਰ ਦੇ ਹੱਕ ਵਿਚ ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਕੈਸ਼ ਮਾਨ ਵਲੋਂ ਪਿੰਡ ਲੱਖੋਂ ਕਿ ਬਹਿਰਾਮ ਵਿਖੇ ਜਨਤਕ ਮੀਟਿੰਗ ਕਰਕੇ ਵੋਟਰਾਂ ਨੂੰ ਲਾਮਬੰਦ ਕੀਤਾ ਗਿਆ | ਇਸ ਮੌਕੇ ਕੈਸ਼ ਮਾਨ ਅਤੇ ਜਸਪਾਲ ਸਿੰਘ ਤੇਜ਼ੀ ਨੇ ਕਿਹਾ ਕਿ ਜਿਸ ਤਰਾਂ ਸੂਬੇ ਦੀ ਬਿਹਤਰੀ ਅਤੇ ਵਿਕਾਸ ਕੰਮ ਸੂਬੇ ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਦੁਆਰਾ ਕੀਤਾ ਗਿਆ ਸੀ ਉਸੇ ਤਰਜ਼ 'ਤੇ ਹੀ ਬਲਾਕ ਸੰਮਤੀ ਚੋਣਾ ਜਿੱਤਣ ਉਪਰੰਤ ਪਿੰਡਾਂ ਦੇ ਵਿਕਾਸ ਲਈ ਉਚੇਚੇ ਕਦਮ ਚੱੁਕੇ ਜਾਣਗੇ | ਉਨ੍ਹਾਂ ਕਿਹਾ ਕਿ ਬੇਸ਼ੱਕ ਮੌਜੂਦਾ ਆਪ ਸਰਕਾਰ ਵਲੋਂ ਅਕਾਲੀ ਉਮੀਦਵਾਰਾਂ ਨੂੰ ੂ ਪਰਚਿਆਂ ਦਾ ਡਰ ਦੇ ਕੇ ਚੋਣ ਲੜਨ ਤੋਂ ਰੋਕਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਸਨ ਬਾਵਜੂਦ ਉਸ ਦੇ ਵੀ ਸਾਡੇ ਹੌਸਲੇ ਬੁਲੰਦ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਚੋਣਾ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼ਾਨਦਾਰ ਜਿੱਤਾਂ ਹਾਸਲ ਕਰਨਗੇ | ਅਕਾਲੀ ਆਗੂਆਂ ਨੇ ਸਥਾਨਕ ਵੋਟਰਾਂ ਨੂੰ ਕੁਲਵਿੰਦਰ ਕੌਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਦਿਲਬਾਗ ਸਿੰਘ ਗਿੱਲ, ਬਲਦੇਵ ਸਿੰਘ ਮਾਨ (ਪ੍ਰਾਪਰਟੀ ਡੀਲਰ) ਦੇ ਪਰਿਵਾਰ ਵਲੋਂ ਉਮੀਦਵਾਰ ਕੁਲਵਿੰਦਰ ਕੌਰ ਨੂੰ ਚੋਣ ਫ਼ੰਡ ਵੀ ਭੇਟ ਕੀਤਾ ਗਿਆ | ਇਸ ਮੌਕੇ ਨਰਿੰਦਰ ਸਿੰਘ ਤੇਜ਼ੀ, ਇੰਦਰ ਸਿੰਘ, ਜਗਜੀਤ ਸਿੰਘ ਪੰਚ, ਜਸ਼ਨ ਪ੍ਰਧਾਨ, ਬਗ਼ੀਚਾ ਸਿੰਘ, ਮੁਖ਼ਤਿਆਰ ਸਿੰਘ, ਪੰਮਾ ਤੇਜ਼ੀ, ਜਸਬੀਰ ਸਿੰਘ, ਅਨਮੋਲ ਗਿੱਲ, ਜਗਜੀਤ ਸਿੰਘ, ਪਰਮਜੀਤ ਸਿੰਘ ਅਤੇ ਸਰਵਨ ਸਿੰਘ ਜਥੇਦਾਰ ਮੌਜੂਦ ਸਨ |

ਪਿਛਲੀ ਖ਼ਬਰ ਵਿਧਾਇਕ ਭੁੱਲਰ ਨੇ ਲੋਕਾਂ ਨੂੰ 'ਆਪ' ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਲਈ ਕੀਤੀ ਅਪੀਲ <br/> ਅਗਲੀ ਖ਼ਬਰ ਜਲਾਲਾਬਾਦ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ, 3 ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।