ਮੁਦਕੀ, 3 ਦਸੰਬਰ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਬਾਘਾ ਪੁਰਾਣਾ ਰੋਡ 'ਤੇ ਸਥਿਤ ਨਿਊ ਗੁਰੂ ਤੇਗ਼ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਵਿੱਦਿਅਕ ਟੂਰ ਲਗਾਇਆ ਗਿਆ | ਸਕੂਲ ਪਿ੍ੰਸੀਪਲ ਅੰਜੂ ਬਾਲਾ ਨੇ ਦੱਸਿਆ ਕਿ ਇੰਚਾਰਜ ਅਧਿਆਪਕਾਂ ਦੀ ਅਗਵਾਈ ਹੇਠ ਸੱਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ ਉਪਰੰਤ ਬੱਚੇ ਸਾਇੰਸ ਸਿਟੀ ਕਪੂਰਥਲਾ ਲਈ ਰਵਾਨਾ ਹੋ ਗਏ | ਜਿੱਥੇ ਬੱਚਿਆਂ ਨੂੰ ਜੀਵ ਵਿਕਾਸ ਦੀ ਉਤਪਤੀ ਸਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮਿਊਜ਼ੀਅਮ ਵਿਚ ਬੱਚਿਆਂ ਨੇ ਡਾਇਨਾਸੋਰ ਪਾਰਕ, ਜਲਵਾਯੂ ਗੈਲਰੀ, ਬਰੀ ਡੀ ਸ਼ੋਅ, ਭੁਚਾਲ ਦੇ ਝਟਕਿਆਂ ਵਾਲਾ ਸ਼ੋਅ, ਐਨਕਾਂ ਵਾਲਾ ਸ਼ੋਅ ਆਦਿ ਤੋਂ ਬਾਅਦ ਪਾਰਕ ਵਿਚ ਝੂਲਿਆਂ 'ਤੇ ਝੂਟੇ ਲੈ ਕੇ ਖ਼ੂਬ ਮਨੋਰੰਜਨ ਕੀਤਾ | ਇਸ ਮੌਕੇ ਬੱਚਿਆਂ ਨਾਲ ਪਿ੍ੰਸੀਪਲ ਅੰਜੂ ਬਾਲਾ, ਸਕੂਲ ਦੇ ਚੇਅਰਮੈਨ ਨੀਰਜ ਕੁਮਾਰ, ਕੁਲਦੀਪ ਕੌਰ ਕਲਰਕ, ਰੁਪਿੰਦਰਜੀਤ ਕੌਰ, ਸੁਖਵਿੰਦਰ ਕੌਰ, ਜਸ਼ਨਦੀਪ ਕੌਰ, ਸਰਬਜੀਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਬਿਮਲਾ ਰਾਣੀ 'ਤੇ ਸਮੂਹ ਸਟਾਫ਼ ਸ਼ਾਮਿਲ ਸੀ |