19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵਿਸ਼ਾਲ ਡੇਲੂ ਦੇ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ

ਅਜੀਤ ਡੈਸਕ 04-12-2025
ਬੱਲੂਆਣਾ, 3 ਦਸੰਬਰ (ਜਸਮੇਲ ਸਿੰਘ ਢਿੱਲੋਂ)-ਥਾਈਲੈਂਡ ਤੋਂ ਜਿੱਤ ਪ੍ਰਾਪਤ ਕਰਕੇ ਭਾਰਤ ਦਾ ਨਾਂਅ ਦੁਨੀਆ ਵਿਚ ਉੱਚਾ ਕਰਨ ਵਾਲੇ ਵਿਸ਼ਾਲ ਕੁਮਾਰ ਡੇਲੂ ਪੁੱਤਰ ਦਵਿੰਦਰ ਕੁਮਾਰ ਦਾ ਪਿੰਡ ਹਿੰਮਤਪੁਰਾ ਪੁੱਜਣ 'ਤੇ ਪਿੰਡ ਦੇ ਸਰਪੰਚ ਸੁਸ਼ੀਲ ਕੁਮਾਰ ਕੜਵਾਸਰਾ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਇਕ ਸਮਾਗਮ ਵੀ ਰੱਖਿਆ ਗਿਆ | ਸਕੂਲ ਦੇ ਮੁੱਖ ਅਧਿਆਪਕ ਗਗਨਦੀਪ ਸਿੰਘ ਵਲੋਂ ਇਸ ਪੂਰੇ ਸਮਾਗਮ ਦੀ ਦੇਖ ਰੇਖ ਕੀਤੀ ਗਈ | ਇਸ ਸਮੇਂ ਸ੍ਰੀ ਹਨੂਮਾਨ ਮੰਦਿਰ ਹਿੰਮਤਪੁਰਾ ਦੇ ਉੱਘੇ ਸੰਤ ਮਨਮੋਹਨ ਦਾਸ ਨੇ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ | ਪਿੰਡ ਵਾਸੀਆਂ ਵਲੋਂ ਵਿਸ਼ਾਲ ਡੇਲੂ ਦੇ ਪਿਤਾ ਦਵਿੰਦਰ ਡੇਲੂ ਅਤੇ ਦਾਦਾ ਚੌਧਰੀ ਜਗਦੀਸ਼ ਚੰਦਰ ਡੇਲੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸੇਜ ਦਾ ਸੰਚਾਲਨ ਪੰਜਾਬੀ ਅਧਿਆਪਕ ਅਸ਼ੋਕ ਕੁਮਾਰ ਨੇ ਬਾਖ਼ੂਬੀ ਨਿਭਾਇਆ | ਇਸ ਸਮੇਂ ਸੰਤ ਮਨਮੋਹਨ ਦਾਸ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪਿੰਡ ਦੇ ਸਰਪੰਚ ਸੁਸ਼ੀਲ ਕੁਮਾਰ ਕੜਵਾਸਰਾ ਨੇ ਸੰਬੋਧਨ ਕਰਦਿਆਂ ਜਿੱਥੇ ਇਸ ਬੱਚੇ ਦੇ ਮਾਪਿਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਉਕਤ ਬੱਚੇ ਦੇ ਕੋਚ ਗੁਰਕਰਨਬੀਰ ਸਿੰਘ ਦਾ ਵੀ ਦਿਲੋਂ ਧੰਨਵਾਦ
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਅਧਿਆਪਨ ਕੌਸ਼ਲ ਪ੍ਰਤੀਯੋਗਤਾ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।