ਜਲਾਲਾਬਾਦ, 20 ਨਵੰਬਰ (ਜਤਿੰਦਰ ਪਾਲ ਸਿੰਘ)-ਅਕਸਰ ਹੀ ਕਿਸਾਨਾਂ ਵਲ਼ੋਂ ਕੀੜੇਮਾਰ ਦਵਾਈਆਂ ਅਤੇ ਖਾਦਾਂ ਖ਼ਰੀਦਣ ਵੇਲੇ ਦੁਕਾਨਦਾਰਾਂ ਵਲ਼ੋਂ ਧੱਕੇ ਦੇ ਨਾਲ ਸਾਮਾਨ ਟੈਗਿੰਗ ਕਰਕੇ ਵੇਚਣ ਦੇ ਦੋਸ਼ ਲਗਾਏ ਜਾਂਦੇ ਹਨ ਅਤੇ ਦੁਕਾਨਦਾਰ ਅੱਗੇ ਕੰਪਨੀ ਵਲ਼ੋਂ ਸਾਮਾਨ ਟੇਗਿੰਗ ਕਰਕੇ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਹੁਣ ਮਾਰਕਫੈੱਡ ਵਲੋਂ ਸਹਿਕਾਰੀ ਸਭਾ ਨੂੰ ਸਾਮਾਨ ਟੈਗਿੰਗ ਕਰਕੇ ਲੈਣ ਦੀ ਜ਼ਿੱਦ ਤਹਿਤ ਅਪ੍ਰੈਲ 2025 ਤੋਂ ਖਾਦ ਨਾ ਦੇਣ ਦੀ ਗੱਲ ਸਾਹਮਣੇ ਆਈ ਹੈ¢ ਦੀ ਲਮੋਚੜ ਕਲਾਂ ਉਤਾੜ ਬਹੁਮੰਤਵੀ ਸਹਿਕਾਰੀ ਖੇਤੀਬਾੜੀ. ਸਭਾ ਲਿਮਟਿਡ ਦੇ ਸਕੱਤਰ ਕਮਲਪ੍ਰੀਤ ਸਿੰਘ ਨੇ ਅੱਜ ਮਾਰਕਫੈੱਡ ਦੇ ਅਧਿਕਾਰੀਆਂ ਤੇ ਸਹਿਕਾਰਤਾ ਵਿਭਾਗ ਦੇ ਨਿਰੀਖਕ 'ਤੇ ਦੋਸ਼ ਲਗਾਏ ਕਿ ਇਨ੍ਹਾਂ ਨੇ ਸਾਜ਼ ਗਾਠ ਕਰਕੇ ਉਨ੍ਹਾਂ ਦੀ ਸੁਸਾਇਟੀ ਨੂੰ 1 ਅਪ੍ਰੈਲ 2025ਤੋਂ ਯੂਰੀਆ ਖਾਦ ਨਹੀਂ ਦਿੱਤੀ ਹੈ¢ ਜਦੋਂ ਖਾਦ ਮੰਗੀ ਜਾਂਦੀ ਹੈ ਤਾਂ ਇਨ੍ਹਾਂ ਵਲ਼ੋਂ ਕੈਟਲ ਫੀਡ ਅਤੇ ਈ ਸੀ ਦਾ ਸਮਾਨ ਨਾਲ ਲੈਣ ਲਈ ਜ਼ੋਰ ਪਾਇਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਇਹ ਸਾਮਾਨ ਟੈਗਿੰਗ ਕਰਕੇ ਨਾਲ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ¢ ਸਾਡੇ ਵਲ਼ੋਂ ਨਾਂਹ ਕਰਨ ਤੇ ਸਾਨੂੰ 1 ਅਪ੍ਰੈਲ 2025 ਤੋਂ ਯੂਰੀਆ ਖਾਦ ਨਹੀਂ ਦਿੱਤੀ ਗਈ ਜਦੋਂ ਕਿ ਜਿਹੜੀ ਸਹਿਕਾਰੀ ਸਭਾ ਵਾਲੇ ਟੈਗਿੰਗ ਕਰਕੇ ਖਾਦ ਦੇ ਨਾਲ ਕਿਸਾਨਾਂ ਨੂੰ ਇਹ ਸਮਾਨ ਦਿੰਦੇ ਹਨ, ਉਨ੍ਹਾਂ ਨੂੰ ਲੋੜ ਤੋਂ ਵੀ ਵੱਧ ਯੂਰੀਆ ਖਾਦ ਦਿੱਤੀ ਗਈ ਹੈ¢ ਉਨ੍ਹਾਂ ਕੁੱਝ ਅਧਿਕਾਰੀਆਂ ਤੇ ਰਿਸ਼ਵਤ ਮੰਗਣ ਦੇ ਦੋਸ਼ ਵੀ ਲਗਾਏ ਹਨ¢ ਜਦੋਂ ਸਹਿਕਾਰਤਾ ਵਿਭਾਗ ਦੇ ਇਕ ਮੁਲਾਜ਼ਮ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਮਾਰਕਫੈੱਡ ਦੇ ਅਧਿਕਾਰੀ ਸੁਸਾਇਟੀ ਨੂੰ ਖਾਦ ਦੇ ਨਾਲ ਕੈਟਲ ਫੀਡ ਤੇ ਈ ਸੀ ਦਾ ਸਮਾਨ ਨਾਲ ਲੈਣ ਲਈ ਮਜਬੂਰ ਕਰਦੇ ਹਨ ਅਤੇ ਇਹ ਸਾਮਾਨ ਨਾ ਲੈਣ ਦੀ ਸੂਰਤ ਵਿਚ ਯੂਰੀਆ ਖਾਦ ਨਹੀਂ ਦਿੰਦੇ¢ ਇਸ ਬਾਬਤ ਜਦੋਂ ਮਾਰਕਫੈੱਡ ਦੇ ਮੈਨੇਜਰ ਸੰਦੀਪ ਅਸੀਜਾ ਦੇ ਨਾਲ ਗੱਲ ਕਰਨ ਲਈ ਫ਼ੋਨ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਰਕਫੈੱਡ ਵਲ਼ੋਂ ਕੋਈ ਵੀ ਟੈਗਿੰਗ ਨਹੀਂ ਕੀਤੀ ਜਾਂਦੀ ਪਰ ਮਾਰਕਫੈੱਡ ਦਾ ਹੋਰ ਵੀ ਸਮਾਨ ਬਹੁਤ ਆਉਂਦਾ ਹੈ ਜੋ ਕਿਸਾਨ ਖ਼ਰੀਦ ਕਰਦੇ ਹਨ¢ ਉਕਤ ਸੁਸਾਇਟੀ ਵਿਚ ਸਕੱਤਰ ਤੇ ਸੇਲਜ਼ਮੈਨ ਦਾ ਆਪਸੀ ਝਗੜਾ ਚੱਲਦਾ ਹੈ ਅਤੇ ਸਾਮਾਨ ਭੇਜਣ ਤੇ ਲਿਆ ਨਹੀਂ ਜਾਂਦਾ¢
ਮਾਰਕਫੈੱਡ ਜਲਾਲਾਬਾਦ ਦੇ ਅਧਿਕਾਰੀ ਸੁਸਾਇਟੀ ਨੂੰ ਯੂਰੀਆ ਖਾਦ ਦੇ ਨਾਲ ਹੋਰ ਸਮਾਨ ਟੈਗਿੰਗ ਕਰਕੇ ਲੈਣ ਲਈ ਕਰ ਰਹੇ ਹਨ ਮਜਬੂਰ
ਅਜੀਤ ਡੈਸਕ
21-11-2025