18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅਰੋੜਾ ਵਿਕਾਸ ਮੰਚ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਕੀਤਾ ਸਹਿਯੋਗ

ਅਜੀਤ ਡੈਸਕ 20-11-2025
ਅਬੋਹਰ, 19 ਨਵੰਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ | ਸੰਸਥਾ ਨੇ ਹੁਣ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿਚ ਮਦਦ ਕੀਤੀ ਹੈ | ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਇਕ ਆਰਥਿਕ ਤੌਰ 'ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ | ਜਾਂਚ ਤੋਂ ਬਾਅਦ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਇਕ ਗੁਪਤ ਦਾਨੀ, ਮੋਹਿਤ ਸੇਠੀ, ਨੰਦ ਕਿਸ਼ੋਰ, ਸਤੀਸ਼ ਨਾਗਪਾਲ, ਰਾਜੀਵ ਧੂੜੀਆ, ਮਧੂ ਡੁਡੇਜਾ, ਰੰਜਨ ਗਰੋਵਰ, ਸੁਭਾਸ਼ ਜੁਨੇਜਾ, ਸੰਜੀਵ ਸਿਡਾਨਾ ਤੋਂ ਲਿਆ ਗਿਆ ਸੀ, ਜਿਨ੍ਹਾਂ ਲਈ ਮੰਚ ਨੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਗਗਨ ਚੁੱਘ, ਸੁਭਾਸ਼ ਠਠਈ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਹਿੰਮਤਪੁਰਾ ਸਕੂਲ ਵਿਖੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ <br/> ਅਗਲੀ ਖ਼ਬਰ ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਪੱਦਉਨਤ ਹੋਏ ਸਬ-ਇੰਸਪੈਕਟਰ ਸੂਰਜ ਭਾਨ ਦੇ ਮੋਢਿਆਂ 'ਤੇ ਸਟਾਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।