18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅਮਨਦੀਪ ਹਸਪਤਾਲ 'ਚ ਹੁਣ ਇਸਤਰੀ ਰੋਗ ਅਤੇ ਪ੍ਰਸੂਤੀ ਮਾਹਿਰ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਦੇਣਗੇ ਸੇਵਾਵਾਂ <br/>

ਅਜੀਤ ਡੈਸਕ 20-11-2025
ਫ਼ਿਰੋਜ਼ਪੁਰ, 19 ਨਵੰਬਰ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੇ ਆਪਸੀ ਸਹਿਯੋਗ ਨਾਲ ਅੱਜ ਫ਼ਿਰੋਜ਼ਪੁਰ ਵਿਚ ਪ੍ਰਸਿੱਧ ਇਸਤਰੀ ਰੋਗ ਅਤੇ ਪ੍ਰਸੂਤੀ ਮਾਹਿਰ ਡਾ. ਸ਼ਵੇਤਾ ਅਗਰਵਾਲ ਅਤੇ ਡਾ. ਸਰਬਜੀਤ ਕੌਰ ਦਾ ਗਰਮਾ-ਜੋਸ਼ੀ ਨਾਲ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਫ਼ੈਸਿਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਦੋ ਅਨੁਭਵੀ ਮਾਹਿਰਾਂ ਦੇ ਜੁੜਨ ਨਾਲ ਮਹਿਲਾਵਾਂ ਦੀਆਂ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ | ਉਨ੍ਹਾਂ ਨੇ ਦੋਵੇਂ ਡਾਕਟਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਸਮਰਪਿਤ ਅਤੇ ਯੋਗ ਟੀਮ ਦੇ ਨਾਲ ਸਮਾਜ ਨੂੰ ਉੱਤਮ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ | ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਇਨ੍ਹਾਂ ਅਨੁਭਵੀ ਡਾਕਟਰਾਂ ਦੇ ਆਉਣ ਨਾਲ ਫ਼ਿਰੋਜ਼ਪੁਰ ਅਤੇ ਨੇੜਲੇ ਇਲਾਕਿਆਂ ਦੀਆਂ ਮਹਿਲਾਵਾਂ ਨੂੰ ਉੱਚ ਪੱਧਰੀ ਇਲਾਜ ਅਤੇ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ | ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਵੀ ਦੋਵੇਂ ਡਾਕਟਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਸਪਤਾਲ ਪਰਿਵਾਰ ਵਿਚ ਇਨ੍ਹਾਂ ਦਾ ਸ਼ਾਮਲ ਹੋਣਾ ਮਾਣ ਦੀ ਗੱਲ ਹੈ | ਉਨ੍ਹਾਂ ਦੱਸਿਆ ਕਿ ਅਮਨਦੀਪ ਗਰੁੱਪ ਇਸ ਵੇਲੇ 750 ਬਿਸਤਰਿਆਂ ਅਤੇ 170 ਡਾਕਟਰਾਂ ਦੀ ਮਜ਼ਬੂਤ ਟੀਮ ਨਾਲ ਕੰਮ ਕਰ ਰਿਹਾ ਹੈ | ਗਰੁੱਪ ਅੰਮਿ੍ਤਸਰ (ਦੋ ਕੇਂਦਰ), ਪਠਾਨਕੋਟ, ਸ੍ਰੀਨਗਰ ਅਤੇ ਤਰਨ ਤਾਰਨ ਵਿਚ ਉੱਤਮ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ | ਗਰੁੱਪ ਹੁਣ ਤੱਕ 5 ਲੱਖ ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰ ਚੁੱਕਾ ਹੈ ਅਤੇ ਸਮਾਜ ਦੀ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੂੰ ਮੁਬਾਰਬਾਦ ਦਿੱਤੀ <br/> ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ 'ਚ 2 ਵਿਅਕਤੀ ਕਾਬੂ-ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।