ਮੰਡੀ ਘੁਬਾਇਆ, 5 ਨਵੰਬਰ (ਅਮਨ ਬਵੇਜਾ)ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਟਾਹਲੀ ਵਾਲਾ ਦੇ ਖੇਤਾਂ ਵਿਚੋਂ ਮਿਲੀ 605 ਗਰਾਮ ਹੀਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਉਣ ਤੇ ਸਦਰ ਥਾਨਾਂ ਜਲਾਲਾਬਾਦ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਘੁਬਾਇਆ ਦੇ ਪੁਲਿਸ ਚੌਂਕੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਚੱਕ ਬਜੀਦਾ ਚੱਕ ਟਾਹਲੀ ਵਾਲਾ ਸਮੇਤ ਅਲੱਗ ਅਲੱਗ ਪਿੰਡਾਂ ਦੀ ਚੈਕਿੰਗ ਲਈ ਰਵਾਨਾ ਹੋਏ ਸਨ ਤਾਂ ਜਦੋਂ ਉਹ ਪਿੰਡ ਚੱਕ ਬਜੀਦਾ ਤੇ ਟੀ ਪੁਆਇੰਟ ਬੀ.ਐੱਸ.ਐਫ ਚੌਂਕੀ ਚੱਕ ਟਾਹਲੀ ਵਾਲਾ ਨੂੰ ਜਾਣ ਦੀ ਸੜਕ ਤੇ ਪੁੱਜੇ ਤਾਂ ਬੀ.ਐੱਸ.ਐਫ ਚੌਂਕੀ ਇੰਸਪੈਕਟਰ ਮੁਕੇਸ਼ ਕੁਮਾਰ ਚੱਕ ਟਾਹਲੀ ਵਾਲਾ ਸਮੇਤ ਦੋ ਕਰਮਚਾਰੀਆਂ ਨੇ ਰੋਕਿਆ ਤੇ ਜਾਣਕਾਰੀ ਦਿੱਤੀ ਕਿਹਾ ਕਿ ਬੀ.ਐੱਸ.ਐੱਫ ਨੂੰ ਖੇਤਾਂ ਵਿਚ ਕੋਈ ਪੈਕਟ ਮਿਲਣ ਦੀ ਸੂਚਨਾ ਮਿਲੀ ਹੈ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਮੇਤ ਸਾਥੀ ਕਰਮਚਾਰੀਆਂ ਅਤੇ ਬੀ.ਐੱਸ.ਐਫ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਖੇਤਾਂ ਵਿਚ ਸਰਚ ਅਪਰੇਸ਼ਨ ਚਲਾਇਆ ਗਿਆ ਤਾਂ ਮੌਕੇ ਜਾਂਚ ਪੜਤਾਲ ਦੇ ਦੌਰਾਨ ਪਰਮਜੀਤ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ ਚੱਕ ਟਾਹਲੀ ਵਾਲਾ ਦੇ ਖੇਤ ਤੇ ਝੋਨੇ ਦੇ ਸੜੇ ਹੋਏ ਨਾੜ ਵਿਚੋਂ ਖੇਤ ਦੇ ਇੱਕ ਕਿਨਾਰੇ ਨਾਲ ਪਿਆ ਹੋਇਆ ਇਕ ਪੈਕਟ ਰੰਗ ਪੀਲਾ ਕਾਲੀ ਟੇਪ ਲਪੇਟੀ ਹੋਈ ਸੀ ਤੇ ਨਾਲ ਹੀ ਇਕ ਛੋਟੀ ਟਾਰਚ ਨੀਲੇ ਰੰਗ ਦੀ ਜੋਕਿ ਅੱਧੀ ਸੜੀ ਹੋਈ ਬਰਾਮਦ ਹੋਏ ਅਤੇ ਪੜਤਾਲ ਦੌਰਾਨ ਪਤਾ ਲੱਗਿਆ ਕਿ ਬਰਾਮਦ ਹੋਏ ਪੈਕਟ ਵਿਚ ਹੈਰੋਇਨ ਹੈ | ਜਿਸ ਦਾ ਵਜ਼ਨ 650 ਗਰਾਮ ਸੀ | ਜਿਸ ਤੋਂ ਬਾਅਦ ਸਦਰ ਥਾਨਾਂ ਜਲਾਲਾਬਾਦ ਵਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |