ਫ਼ਾਜ਼ਿਲਕਾ,5 ਨਵੰਬਰ (ਦਵਿੰਦਰ ਪਾਲ ਸਿੰਘ)-ਕੌਂਸਲਰ ਪੂਜਾ ਲੂਥਰਾ ਸਚਦੇਵਾ ਅਤੇ ਸਮਾਜਸੇਵੀ ਅਜੈ ਸਚਦੇਵਾ ਨੇ ਆਪਣੇ ਦਫ਼ਤਰ ਵਿਖੇ ਜਨਤਾ ਦਰਬਾਰ ਲਗਾ ਕੇ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਹੀ ਸਾਡਾ ਮੁੱਖ ਉਦੇਸ਼ ਹੈ ਅਤੇ ਲੋਕਾਂ ਦਾ ਅਥਾਹ ਪਿਆਰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਉਨ੍ਹਾਂ ਦੀ ਅਸਲ ਤਾਕਤ ਹੈ | ਇਸੇ ਕਾਰਨ ਉਹ ਆਪਣੇ ਹਰ ਮਿਸ਼ਨ ਵਿਚ ਸਫਲ ਹੋ ਰਹੇ ਹਨ | ਜਨਤਾ ਦਰਬਾਰ ਵਿਚ ਸੈਂਕੜੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ, ਜਿਨ੍ਹਾਂ ਵਿਚ ਗੰਦੇ ਪਾਣੀ ਦੀ ਨਿਕਾਸੀ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ, ਪਾਣੀ, ਰਾਸ਼ਨ ਕਾਰਡ ਬਣਵਾਉਣ ਅਤੇ ਪੈਨਸ਼ਨਾਂ ਨਾਲ ਜੁੜੀਆਂ ਸ਼ਿਕਾਇਤਾਂ ਰੱਖੀਆਂ | ਪੂਜਾ ਲੂਥਰਾ ਸਚਦੇਵਾ ਨੇ ਹਰ ਇੱਕ ਸ਼ਿਕਾਇਤ ਨੂੰ ਧਿਆਨ ਨਾਲ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰਵਾਉਣ ਲਈ ਕਿਹਾ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਇਹ ਹੀ ਉਨ੍ਹਾਂ ਦੀ ਕੋਸ਼ਿਸ਼ ਹੈ | ਪੂਜਾ ਲੂਥਰਾ ਸਚਦੇਵਾ ਨੇ ਜਨਤਾ ਦਰਬਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਵੀ ਸਮਾਜ ਸੇਵਾ ਕਰਦੀ ਸੀ | ਅੱਜ ਜਦੋਂ ਸੈਂਕੜੇ ਲੋਕ ਮੇਰੇ ਦਫ਼ਤਰ ਆਉਂਦੇ ਹਨ ਤੇ ਆਪਣੀਆਂ ਮੁਸ਼ਕਲਾਂ ਦੱਸਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਉਦੇਸ਼ ਪੂਰਾ ਹੋ ਰਿਹਾ ਹੈ | ਲੋਕਾਂ ਦਾ ਪਿਆਰ ਮੇਰੀ ਅਸਲ ਪੂੰਜੀ ਹੈ ਤੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਮੈਂ ਹਰ ਚੁਨੌਤੀ ਨੂੰ ਪਾਰ ਕਰ ਰਹੀ ਹਾਂ | ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਆਪਣੇ ਮਸਲੇ ਬੇਝਿਜਕ ਸਾਂਝੇ ਕਰਦੇ ਹਨ ਅਤੇ ਵਿਸ਼ਵਾਸ ਜਤਾਉਂਦੇ ਹਨ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇਗੀ, ਤਾਂ ਮੇਰੇ ਲਈ ਇਹ ਸਭ ਤੋਂ ਵੱਡੀ ਉਪਲਬਧੀ ਹੁੰਦੀ ਹੈ |Uਉਨ੍ਹਾਂ ਕਿਹਾ, Tਮੇਰਾ ਵਿਸ਼ਵਾਸ ਹੈ ਕਿ ਜਦ ਤੱਕ ਲੋਕਾਂ ਦਾ ਭਰੋਸਾ ਮੇਰੇ ਨਾਲ ਹੈ, ਤਦ ਤੱਕ ਕੋਈ ਵੀ ਚੁਨੌਤੀ ਵੱਡੀ ਨਹੀਂ | ਮੈਂ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਰਹਾਂਗੀ | ਪੂਜਾ ਲੂਥਰਾ ਸਚਦੇਵਾ ਨੇ ਵਾਅਦਾ ਕੀਤਾ ਕਿ ਉਹ ਹਰ ਹਫ਼ਤੇ ਜਨਤਾ ਦਰਬਾਰ ਲਗਾਉਂਦੇ ਰਹਿਣਗੇ ਤਾਂ ਜੋ ਕੋਈ ਵੀ ਲੋਕ ਆਪਣੀ ਸਮੱਸਿਆ ਲੈ ਕੇ ਆ ਸਕੇ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਹਿੱਸਾ ਲੈਣ |