17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜਾਬ ਦੀਆਂ ਪੰਜ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦਾ ਵਫ਼ਦ ਹਾਈਕੋਰਟ ਦੇ ਮੁੱਖ ਜੱਜ ਨੂੰ ਮਿਲਿਆ

ਅਜੀਤ ਡੈਸਕ 06-11-2025
ਫ਼ਾਜ਼ਿਲਕਾ, 5 ਨਵੰਬਰ (ਅਮਰਜੀਤ ਸ਼ਰਮਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੰਜਾਬ ਦੀਆਂ ਪੰਜ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦਾ ਇਕ ਵਫ਼ਦ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਰਤੇਜ ਸਿੰਘ ਨਰੂਲਾ ਦੀ ਪ੍ਰਧਾਨਗੀ ਹੇਠ ਮਾਨਯੋਗ ਮੁੱਖ ਜੱਜ ਸ਼੍ਰੀ ਸ਼ੀਲ ਨਾਗੂ ਨਾਲ ਮਿਲਿਆ | ਇਸ ਮੌਕੇ ਐਡਵੋਕੇਟ ਸਰਤੇਜ ਨਰੂਲਾ ਨੇ ਬਾਰ ਐਸੋਸੀਏਸ਼ਨਾਂ ਦੇ ਵੱਖ-ਵੱਖ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਾਨਯੋਗ ਮੁੱਖ ਜੱਜ ਦੇ ਸਾਹਮਣੇ ਰੱਖਿਆ | ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸੁਤੰਤਰ ਜੋਤ ਸਿੰਘ ਗਿੱਲ ਨੇ ਜ਼ੋਨ-1 ਦੀ ਪ੍ਰਤੀਨਿਧਤਾ ਕੀਤੀ | ਉਨ੍ਹਾਂ ਦੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਖ਼ਜ਼ਾਨਚੀ ਐਡਵੋਕੇਟ ਪ੍ਰਦੀਪ ਕੁਮਾਰ ਗੋਲਡੀ ਵੀ ਹਾਜ਼ਰ ਰਹੇ | ਬੈਠਕ ਦੌਰਾਨ ਵਫ਼ਦ ਨੇ ਪੰਜਾਬ ਭਰ ਦੇ ਵਕੀਲਾਂ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ, ਖ਼ਾਸ ਤੌਰ 'ਤੇ ਗਰਾਮ ਅਦਾਲਤਾਂ ਨੂੰ ਲਾਗੂ ਕੀਤੇ ਜਾਣ ਨਾਲ ਸੰਬੰਧਿਤ ਚਿੰਤਾਵਾਂ ਨੂੰ ਵਿਸਥਾਰਪੂਰਵਕ ਮੁੱਖ ਜੱਜ ਦੇ ਸਾਹਮਣੇ ਰੱਖਿਆ ਗਿਆ | ਇਹ ਵਿਸ਼ਾ ਲੰਬੇ ਸਮੇਂ ਤੋਂ ਬਾਰ ਐਸੋਸੀਏਸ਼ਨਾਂ ਲਈ ਇਕ ਗੰਭੀਰ ਚਿੰਤਾ ਦਾ ਕਾਰਨ ਰਿਹਾ ਹੈ | ਮਾਨਯੋਗ ਮੁੱਖ ਜੱਜ ਸ਼੍ਰੀ ਸ਼ੀਲ ਨਾਗੂ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਗਰਾਮ ਅਦਾਲਤਾਂ ਸਮੇਤ ਸਾਰੇ ਉਠਾਏ ਗਏ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਚਿੱਤ ਕਦਮ ਚੁੱਕੇ ਜਾਣਗੇ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਬਿਜ਼ਨਸ ਬਲਾਸਟਰ ਸਕੀਮ ਨੂੰ ਉਤਸ਼ਾਹਿਤ ਕਰੇਗਾ ਪੀ. ਐੱਚ. ਡੀ. ਸੀ. ਸੀ. ਆਈ.-ਕਰਨ ਗਿਲਹੋਤਰਾ ਅਗਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।