02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਪੁਲਾਂ ਤੇ ਬੰਨ੍ਹਾਂ 'ਤੇ ਨਾ ਜਾਣ ਦੀ ਕੀਤੀ ਅਪੀਲ

ਅਜੀਤ ਡੈਸਕ 02-09-2025
ਫ਼ਾਜ਼ਿਲਕਾ, 1 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸਰਹੱਦੀ ਇਲਾਕੇ ਅੰਦਰ ਜਿੱਥੇ ਹੜ੍ਹਾਂ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਕ ਪਾਸੇ ਹੜ੍ਹਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢ ਕੇ ਉਨ੍ਹਾਂ ਦੇ ਰਾਸ਼ਨ ਅਤੇ ਰਹਿਣ ਦਾ ਪ੍ਰਬੰਧ ਕਰ ਰਿਹਾ ਹੈ | ਦੂਸਰੇ ਪਾਸੇ ਹੜ੍ਹਾਂ ਦਾ ਕੰਟਰੋਲ ਵੀ ਵੱਡੀ ਪੱਧਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਕਿ ਹੜ੍ਹ ਦਾ ਪਾਣੀ ਹੋਰ ਅੱਗੇ ਨਾ ਵਧੇ ਪਰ ਆਮ ਲੋਕ ਬੰਨ੍ਹਾਂ ਤੇ ਪੁਲਾਂ 'ਤੇ ਜਾ ਕੇ ਹੜ੍ਹਾਂ ਨੂੰ ਮਨੋਰੰਜਨ ਦਾ ਸਾਧਨ ਬਣਾਈ ਬੈਠੇ ਹਨ | ਲੋਕਾਂ ਦੇ ਆਉਣ ਜਾਣ ਨਾਲ ਮਿੱਟੀ ਭਰ ਕੇ ਲਿਆ ਰਹੀਆਂ ਟਰੈਕਟਰ ਟਰਾਲੀਆਂ ਨੂੰ ਬੜੀ ਦਿੱਕਤ ਆ ਰਹੀ ਹੈ | ਇਸ ਦੇ ਮੱਦੇਨਜ਼ਰ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਤਲੁਜ ਕਰੀਕ 'ਤੇ ਸੁਰੱਖਿਆ ਬੰਨ੍ਹ ਉਪਰ ਪਾਣੀ ਦਾ ਬਹੁਤ ਦਬਾਅ ਬਣਿਆ ਹੋਇਆ ਹੈ | ਇਸ ਬੰਨ੍ਹ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਮਿੱਟੀ ਪਹੁੰਚਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਬਿਨਾਂ ਕੰਮ ਤੋਂ ਲੋਕ ਇੱਥੇ ਆ ਕੇ ਇਕੱਠੇ ਹੋ ਜਾਂਦੇ ਹਨ | ਿਲੰਕ ਸੜਕਾਂ 'ਤੇ ਵੱਡੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ ਜਿਸ ਨਾਲ ਟਰਾਲੀਆਂ ਨੂੰ ਮਿੱਟੀ ਪਹੁੰਚਾਉਣ ਵਿਚ ਦੇਰੀ ਹੋ ਰਹੀ ਹੈ | ਬੰਨ੍ਹ ਤੇ ਪੁਲਾਂ 'ਤੇ ਇਕੱਠੇ ਹੋਣ ਨਾਲ ਇੱਥੇ ਪਹੁੰਚਣ ਵਾਲਿਆਂ ਲਈ ਵੀ ਖ਼ਤਰਾ ਬਣ ਸਕਦਾ ਹੈ | ਉਨ੍ਹਾਂ ਰਾਹਤ ਸਮਗਰੀ ਲੈ ਕੇ ਜਾਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਡੇ ਵਾਹਨ ਨਾ ਲੈ ਕੇ ਜਾਣ | ਉਨ੍ਹਾਂ ਦੱਸਿਆ ਕਿ ਕਿਸ਼ਤੀਆਂ ਨੂੰ ਵੀ ਹੌਲੀ ਰਫ਼ਤਾਰ ਨਾਲ ਚਲਾਉਣ ਲਈ ਕਿਹਾ ਹੈ ਤਾਂ ਜੋ ਝੱਲਾਂ ਦਾ ਪਾਣੀ ਬੰਨ੍ਹ ਨੂੰ ਨੁਕਸਾਨ ਨਾ ਪਹੁੰਚਾਏ |
ਪਿਛਲੀ ਖ਼ਬਰ 56ਵਾਂ ਸਾੲੀਂ ਬਾਬਾ ਬੁੱਲੇ ਸ਼ਾਹ ਯਾਦਗਾਰੀ ਦੋ ਰੋਜ਼ਾ ਸੱਭਿਆਚਾਰਕ ਮੇਲਾ 9 ਤੋਂ ਅਗਲੀ ਖ਼ਬਰ ਖੇਤੀਬਾੜੀ ਮੰਤਰੀ ਵਲੋਂ ਲਗਾਤਾਰ ਤੀਜੇ ਦਿਨ ਫ਼ਾਜ਼ਿਲਕਾ ਜ਼ਿਲੇ੍ਹ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।