25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਜਾਬ ਫਾਰੈਸਟ ਪੈਨਸ਼ਨਰਜ਼ ਯੂਨੀਅਨ ਨੇ ਸੂਬਾ ਪੱਧਰ 'ਤੇ ਮਨਾਇਆ ਵਣ ਮਹਾਂ ਉਤਸਵ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਅਬੋਹਰ ਅਤੇ ਰਾਮ ਪਾਲ ਸਰਪ੍ਰਸਤ, ਜ਼ਿਲ੍ਹਾ ਕਮੇਟੀ ਬਠਿੰਡਾ ਦੀ ਅਗਵਾਈ ਹੇਠ ਬਠਿੰਡਾ ਬਰਾਂਚ ਦੀ ਬੁਰਜੀ ਨੰਬਰ 410 ਸੱਜਾ ਪਾਸਾ 'ਤੇ ਐਸੋਸੀਏਸ਼ਨ ਦੇ ਸਰਕਲ ਦਫ਼ਤਰ ਵਿਚ 10 ਪੌਦੇ, ਇਕ ਤਰਵੈਣੀ ਰੋਪਣ ਕਰਕੇ ਸਾਵਣ ਮਹੀਨੇ ਵਿਚ ਸੂਬਾ ਪੱਧਰ ਦਾ ਵਣ ਮਹਾਂ ਉਤਸਵ ਮਨਾਇਆ ਗਿਆ | ਇਕੱਤਰ ਹੋਏ ਸੇਵਾ ਮੁਕਤ ਵਣ ਬਾਰੇ ਤਜਰਬੇਕਾਰ, ਪੰਜਾਬ ਦੀ ਮਿੱਟੀ ਨਾਲ਼ ਜੁੜੇ ਵਣ ਕਰਮਚਾਰੀਆਂ ਨੇ ਵਿਚਾਰ ਸਾਂਝੇ ਕਰਕੇ ਗੰਧਲੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਸੰਕਲਪ ਲਿਆ | ਇਨ੍ਹਾਂ ਪੌਦਿਆਂ ਨੂੰ ਤਿੰਨ ਸਾਲ ਤੱਕ ਪਾਲਨ ਦਾ ਜਿੰਮਾ ਸਰਕਲ ਪ੍ਰਧਾਨ ਮਧੂ ਕੌੜਾ, ਖ਼ਜ਼ਾਨਚੀ ਰਛਪਾਲ ਮਹਲੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਦਲਜੀਤ ਟਾਹਲਾ ਨੂੰ ਦਿੱਤਾ ਗਿਆ | ਉਤਸਵ ਤੋਂ ਬਾਅਦ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਅਬੋਹਰ ਦੀ ਸਰਪ੍ਰਸਤੀ ਵਿਚ ਪੰਜਾਬ ਪੱਧਰ ਦੀ ਬੈਠਕ ਕੀਤੀ ਗਈ | ਜਿਸ ਵਿਚ ਸੂਬਾ ਸਕੱਤਰ ਮਹਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਰਛਪਾਲ ਮੱਹਲ਼ੀ, ਮੀਤ ਪ੍ਰਧਾਨ ਭਜਨ ਸਿੰਘ, ਪੈੱ੍ਰਸ ਸਕੱਤਰ ਗੁਰਜੰਗ ਸਿੰਘ ਜੈਤੋ, ਮਧੂ ਕੌੜਾ ਸਰਕਲ ਪ੍ਰਧਾਨ, ਸਰਕਲ ਮੀਤ ਪ੍ਰਧਾਨ ਸੁਖਦਰਸ਼ਨ ਸਿੰਘ ਬਾਜਾਖਾਨਾ, ਮਹਿੰਦਰ ਮੀਤ ਸੀਨੀਅਰ ਮੈਂਬਰ, ਰਾਜਿੰਦਰ ਸਿੰਘ ਰਾਏਖਾਨਾ ਸੀਨੀਅਰ ਮੈਂਬਰ, ਜ਼ਿਲ੍ਹਾ ਖ਼ਜ਼ਾਨਚੀ ਜਗਸੀਰ ਸਿੰਘ ਮੌੜ, ਚਮਨ ਲਾਲ ਖਿੱਚੀ, ਪਿ੍ਥਵੀ ਰਾਜ ਸੀਨੀਅਰ ਮੈਂਬਰ, ਰਾਧੇ ਸ਼ਾਮ ਪੋਸਟ ਮੈਨ, ਭਾਰਤ ਭੂਸ਼ਨ ਵਣ ਪ੍ਰੇਮੀ, ਰਿਟਾ. ਮਾਲੀ ਯਾਦਵ ਨੇ ਭਾਗ ਲਿਆ | ਬੈਠਕ ਵਿਚ ਸੁਖਦਰਸ਼ਨ ਸਿੰਘ, ਚਮਨ ਲਾਲ, ਗੁਰਜੰਗ ਸਿੰਘ, ਮਧੂ ਕੌੜਾ, ਮਹਿੰਦਰ ਮੀਤ, ਰਾਜਿੰਦਰ ਰਾਏਖਾਨਾ, ਪਿ੍ਥਵੀ ਰਾਜ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਅਨੁਸ਼ਾਸਨ ਵਿਚ ਰਹਿਣ ਬਾਰੇ ਰਾਏ ਦਿੱਤੀ ਅਤੇ ਐਸੋਸੀਏਸ਼ਨ ਦੀ ਚੜ੍ਹਦੀ ਕਲਾ ਬਾਰੇ ਸਾਥ ਦੇਣ ਦਾ ਸੰਕਲਪ ਲਿਆ | ਅੰਤ ਵਿਚ ਮਧੂ ਕੌੜਾ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ 'ਨਵੀਆਂ ਕਲਮਾਂ ਨਵੀਂ ਉਡਾਣ' ਬਾਲ ਸਾਹਿਤ ਪੁਸਤਕ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।