24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭਾਗ ਸਿੰਘ ਖ਼ਾਲਸਾ ਕਾਲਜ ਬੀ.ਏ ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ.ਏ. ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਿਸ ਤਹਿਤ ਕਾਲਜ ਵਿਦਿਆਰਥਣ ਪ੍ਰੇਰਨਾ ਪੁੱਤਰੀ ਛਿੰਦਰਪਾਲ ਨੇ 82.20 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਕਿ ਕੁੰਦਨੀ ਸਿਆਗ ਪੁੱਤਰੀ ਵਿਨੋਦ ਕੁਮਾਰ ਸਿਆਗ ਨੇ 80.08 ਫ਼ੀਸਦੀ ਅੰਕ ਲੈ ਕੇ ਕਾਲਜ ਪੱਧਰ 'ਤੇ ਦੂਸਰਾ ਅਤੇ ਯੋਗਿਤਾ ਪੁੱਤਰੀ ਦਲੀਪ ਚੰਦ ਨੇ 80 ਫ਼ੀਸਦੀ ਅੰਕ ਲੈ ਕੇ ਕਾਲਜ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ | ਇਸ ਸਮੇਂ ਕਾਲਜ ਦੇ ਪਿ੍ੰਸੀਪਲ ਡਾ.ਹਰਪ੍ਰੀਤ ਕੌਰ ਔਲਖ ਨੇ ਸਮੂਹ ਸਟਾਫ਼, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਇਸ ਦਾ ਸਿਹਰਾ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਲਗਨ ਤੇ ਸਟਾਫ਼ ਦੀ ਕਰੜੀ ਮਿਹਨਤ ਨੂੰ ਜਾਂਦਾ ਹੈ | ਕਾਲਜ ਦੇ ਚੇਅਰਮੈਨ ਗੁਰਲਾਲ ਸਿੰਘ ਬਰਾੜ ਫ਼ੱਤਣਵਾਲਾ ਅਤੇ ਸਮੂਹ ਕਾਲਜ ਪ੍ਰਬੰਧਕ ਕਮੇਟੀ, ਪਿ੍ੰਸੀਪਲ ਡਾ.ਹਰਪ੍ਰੀਤ ਕੌਰ ਔਲਖ ਅਤੇ ਸਟਾਫ਼ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ |
ਪਿਛਲੀ ਖ਼ਬਰ 26.10 ਗਰਾਮ ਹੈਰੋਇਨ ਸਣੇ 3 ਵਿਅਕਤੀ ਕਾਬੂ ਅਗਲੀ ਖ਼ਬਰ ਅÏਰਤ ਦੀ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।