ਜਲਾਲਾਬਾਦ, 18 ਜੁਲਾਈ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ)-ਲਾਲਾ ਜਗਤ ਨਰਾਇਣ ਕਾਲਜ ਜਲਾਲਾਬਾਦ ਵਿਖੇ ਲਾਈਨਜ਼ ਕਲੱਬ ਗੋਲਡ ਵਲੋਂ ਬੂਟੇ ਲਗਾਏ ਗਏ | ਇਸ ਮੌਕੇ 'ਤੇ ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ ਨੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਸਾਡੇ ਕਾਲਜ ਵਿਖੇ ਲਾਈਨਜ਼ ਕਲੱਬ ਵਲੋਂ ਵਿਰਾਸਤੀ ਤੇ ਫਲਾਂ ਵਾਲੇ ਵੱਖ-ਵੱਖ ਤਰ੍ਹਾਂ ਦੇ ਦਰਜਨਾਂ ਭਰ ਬੂਟੇ ਲਗਾਏ ਗਏ ਹਨ | ਉਨ੍ਹਾਂ ਨੇ ਕਿਹਾ ਕਿ ਮੌਸਮ ਵਿਚ ਆ ਰਹੀ ਤਬਦੀਲੀ ਦੇ ਕਾਰਨ ਕਈ ਥਾਵਾਂ ਉੱਪਰ ਭਾਰੀ ਬਾਰਸ਼ ਹੋ ਰਹੀ ਹੈ ਤੇ ਕਈ ਥਾਵਾਂ ਉੱਪਰ ਸੋਕਾ ਪੈ ਰਿਹਾ ਹੈ ਜੋ ਦਰੱਖਤਾਂ ਦੇ ਕੱਟੇ ਜਾਣ ਦੇ ਕਾਰਨ ਹੈ | ਜੇਕਰ ਅਸੀਂ ਵਾਤਾਵਰਨ ਪ੍ਰੇਮੀਆਂ ਤੇ ਕਲੱਬਾਂ ਦਾ ਸਾਥ ਦੇਈਏ ਤੇ ਬੂਟੇ ਲਗਾਈਏ ਤਾਂ ਵਾਤਾਵਰਨ ਵਿਚ ਆ ਰਹੀ ਤਬਦੀਲੀ ਨੂੰ ਰੋਕਿਆ ਜਾ ਸਕਦਾ ਹੈ | ਕਾਲਜ ਦੇ ਪਿ੍ੰਸੀਪਲ ਡਾਕਟਰ ਨਿਤਕਾ ਨੇ ਆਖਿਆ ਕਿ ਲਾਈਨਜ਼ ਕਲੱਬ ਗੋਲਡ ਵਲੋਂ ਹਰ ਸਾਲ ਕਾਲਜ 'ਚ ਬੂਟੇ ਲਗਾਏ ਜਾਂਦੇ ਹਨ ਤੇ ਇਨ੍ਹਾਂ ਦੇ ਲਗਾਏ ਬੂਟੇ ਹੁਣ ਕਈ ਦਰਖ਼ੱਤ ਬਣ ਚੁੱਕੇ ਹਨ ਅਤੇ ਉਨ੍ਹਾਂ ਬੂਟਿਆਂ ਨੂੰ ਭਾਰੀ ਫਰੂਟ ਵੀ ਆ ਚੁੱਕਾ ਹੈ | ਇਸ ਮੌਕੇ 'ਤੇ ਲਾਈਨਜ਼ ਕਲੱਬ ਗੋਲਡ ਦੇ ਪ੍ਰਧਾਨ ਰੋਹਿਤ ਦੂਮੜਾ ਨੇ ਦੱਸਿਆ ਕਿ ਸਾਡੀ ਕਲੱਬ ਵਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਸਾਲ ਅਨੇਕਾਂ ਬੂਟੇ ਲਗਾਏ ਜਾਂਦੇ ਹਨ | ਇਸ ਮੌਕੇ 'ਤੇ ਸਮੂਹ ਕਾਲਜ ਦਾ ਸਟਾਫ਼, ਵਿਦਿਆਰਥੀ ਤੇ ਲਾਇਨ ਕਲੱਬ ਦੇ ਚੇਅਰਪਰਸਨ ਰਮਨ ਗਗਨੇਜਾ, ਸੈਕਟਰੀ ਨਿਤੀਸ਼ ਮਿੱਡਾ, ਕੈਸ਼ੀਅਰ ਸਿਧਾਰਥ ਸੇਠੀ, ਪੀ.ਆਰ.ਓ ਚਰਨ ਸਿੰਘ, ਹੈਪੀ ਕਾਠਪਾਲ, ਹਰਿੰਦਰ ਕੁੱਕੜ, ਰਮੇਸ਼ ਮੱਕੜ ਸਹਿਜਾਦ ਦੀਵਾਨ, ਦਵਿੰਦਰ ਕੁੱਕੜ, ਕਾਲਾ ਨਾਗਪਾਲ , ਅਸ਼ੋਕ ਗਗਨੇਜਾ, ਜਰਨੈਲ ਮੁਖੀਜਾ, ਰਕੇਸ਼ ਮਿੱਡਾ , ਰਕੇਸ਼ ਉਤਰੇਜਾ, ਅਨਮੋਲ ਵਰਮਾ, ਆਸ਼ੀਸ਼ ਕੁਮਾਰ ਡੂਮੜਾ ਅਤੇ ਅਮਨ ਝਾਂਬ ਆਦਿ ਹਾਜ਼ਰ ਸਨ |