ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਬਟਾਲੀਅਨ ਐਨ.ਸੀ.ਸੀ ਅਬੋਹਰ ਵਲੋਂ 2024-25 ਸੈਸ਼ਨ ਦੌਰਾਨ ਏ ਸਰਟੀਫਿਕੇਟ ਪਾਸ ਕਰਨ ਵਾਲੇ ਕੈਡਟਾਂ ਨੂੰ ਸਰਟੀਫਿਕੇਟ ਵੰਡਣ ਲਈ ਇਕ ਵਿਸ਼ੇਸ਼ ਇਨਵੈਸਟਿਚਰ ਸਮਾਗਮ ਰੱਖਿਆ ਗਿਆ | ਇਹ ਸਮਾਗਮ ਕਰਨਲ ਰਾਜੀਵ ਸਿਰੋਹੀ ਕਮਾਂਡਿੰਗ ਅਫ਼ਸਰ ਤੇ ਐਡਮਿਨਿਸਟਰੇਟਿਵ ਅਫ਼ਸਰ ਲੈਫ਼ਟੀਨੈਂਟ ਕਰਨਲ ਗੌਰਵ ਨਿਉਲ ਦੀ ਅਗਵਾਈ ਹੇਠ ਹੋਇਆ | ਸਮਾਗਮ 'ਚ 350 ਤੋਂ ਵੱਧ ਕੈਡਟਾਂ ਨੇ ਹਿੱਸਾ ਲਿਆ ਜੋ ਕਿ ਅਬੋਹਰ ਤੇ ਫ਼ਾਜ਼ਿਲਕਾ ਖੇਤਰਾਂ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਸਨ | ਆਪਣੇ ਸੰਬੋਧਨ ਵਿਚ ਕਰਨਲ ਰਾਜੀਵ ਸਿਰੋਹੀ ਨੇ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਤੇ 2 ਸਾਲਾਂ ਦੀ ਸਫਲ ਐਨ.ਸੀ.ਸੀ. ਟਰੇਨਿੰਗ ਲਈ ਵਧਾਈ ਦਿੱਤੀ | ਇਹ ਸਮਾਗਮ ਕੈਡਿਟਾਂ ਤੇ ਉਨ੍ਹਾਂ ਦੇ ਮਾਰਗ-ਦਰਸ਼ਕਾਂ ਦੀ ਸਾਲ ਭਰ ਦੀ ਮਿਹਨਤ ਤੇ ਉਤਕਿ੍ਸ਼ਟਤਾ ਨੂੰ ਸਨਮਾਨਿਤ ਕਰਨ ਲਈ ਸੀ | ਸਮਾਪਤੀ ਸਮੇਂ ਸਮੂਹਿਕ ਫ਼ੋਟੋ ਲੈ ਕੇ ਸਮਾਗਮ ਦਾ ਅੰਤ ਕੀਤਾ ਗਿਆ, ਜਿਸ ਨੇ ਕੈਡਟਾਂ 'ਚ ਦੇਸ਼ ਦੀ ਸੇਵਾ ਲਈ ਨਵਾਂ ਜੋਸ਼ ਭਰ ਦਿੱਤਾ | ਕਰਨਲ ਰਾਜੀਵ ਸਿਰੋਹੀ ਨੇ ਸੀਨੀਅਰ ਸੂਬੇਦਾਰ ਸੰਦੀਪ ਸਿੰਘ, ਸੂਬੇਦਾਰ ਮਨਜੀਤ ਸਿੰਘ, ਮਨਦੀਪ ਸਿੰਘ, ਰਾਜੀਵ ਗੋਦਾਰਾ, ਲਾਲ ਚੰਦ, ਰਾਜੇਸ਼ ਭਟੇਜਾ ਬਲਵੰਤ ਕੁਮਾਰ, ਵਰਿੰਦਰ ਕੁਮਾਰ ਤੇ ਹੋਰ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ |