08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਫਲਾਵਰ ਵੈਲੀ ਸਕੂਲ 'ਚ ਸੈਸ਼ਨ 2025-26 ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਵਿਵੇਕ ਹੂੜੀਆ)-ਫਲਾਵਰ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ, ਲੀਡਰਸ਼ਿਪ ਹੁਨਰ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੈਸ਼ਨ 2025-26 ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਉਤਸ਼ਾਹ ਨਾਲ ਕੀਤਾ ਗਿਆ | ਸਕੂਲ ਮੈਨੇਜਰ ਮਨਜੀਤ ਕੌਰ ਪੋਪਲੀ, ਡਾਇਰੈਕਟਰ ਸਰਬਜੀਤ ਪੋਪਲੀ ਤੇ ਪਿ੍ੰਸੀਪਲ ਸ਼੍ਰੀਮਤੀ ਰੇਣੂ ਪੋਪਲੀ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਸ਼ਦ 'ਚ ਹਰਪ੍ਰੀਤ ਸਿੰਘ ਨੂੰ ਹੈੱਡ ਬੁਆਏ ਤੇ ਪਰਵਿੰਦਰ ਸਿੰਘ ਨੂੰ ਵਾਈਸ ਹੈੱਡ ਬੁਆਏ ਚੁਣਿਆ ਗਿਆ | ਇੰਦਰਜੋਤ ਕੌਰ ਨੂੰ ਹੈੱਡ ਗਰਲ ਤੇ ਸੁਖਮਨਜੋਤ ਕੌਰ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ | ਇਸ ਤੋਂ ਇਲਾਵਾ ਦਿਵਿਆ ਬਾਂਸਲ, ਕੋਮਲਦੀਪ ਕੌਰ, ਸਾਨੀਆ ਤੇ ਹਰਸ਼ਿਕਾ ਨੂੰ ਪ੍ਰਧਾਨ ਚੁਣਿਆ ਗਿਆ | ਸਿਮਰਨ, ਹਰਨੀਤ, ਪਿੰਕਾ, ਪ੍ਰਾਚੀ, ਸਨੇਹਾ, ਕਸ਼ਿਸ਼, ਗੋਰਿਕਾ ਤੇ ਜੰਨਤ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ | ਪੀਹੂ, ਮਹਿਕ, ਪ੍ਰਤਿਸ਼ਠਾ, ਰਿਆ, ਏਕਮਜੀਤ, ਲਕਸ਼ਤਾ, ਖ਼ੁਸ਼ਬੂ ਤੇ ਸ਼ੀਤਲ ਨੂੰ ਸਕੱਤਰ ਚੁਣਿਆ ਗਿਆ | ਅਨੁਸ਼ਾਸਨ ਕਮੇਟੀ 'ਚ ਲਕਸ਼ਿਆ, ਹੁਸਨਪ੍ਰੀਤ, ਹਰਸਿਮਰਨ, ਯਾਦਵਿੰਦਰ, ਅਰਸ਼ਦੀਪ, ਭਵਨ, ਹਰਨੂਰ, ਗੁਰਸੇਵਕ ਤੇ ਜੱਜਵੀਰ ਨੂੰ ਸ਼ਾਮਲ ਕੀਤਾ ਗਿਆ | ਸਹਿਜ ਦੀਪ, ਸੁਖਮਨਜੋਤ, ਗੁਰਨੀਤ ਕੌਰ, ਤਮੰਨਾ, ਅਭਿਸ਼ੇਕ, ਅੰਮਿ੍ਤਪਾਲ, ਹਰਜੋਤ ਸਿੰਘ, ਕੁਸ਼ਾਗਰਾ, ਪਿ੍ਯਾਂਸ਼ੂ, ਜੈ ਸਿੰਗਲਾ, ਅਸ਼ੀਸ਼ ਪਾਂਡੇ ਤੇ ਗੌਰਵ ਕਾਲਜ ਪ੍ਰਤੀਨਿਧੀ ਚੁਣੇ ਗਏ | ਇਸ ਮੌਕੇ ਸਕੂਲ ਦੇ ਵਿਹੜੇ 'ਚ ਇਕ ਸ਼ਾਨਦਾਰ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਬੰਧਕ ਸ਼੍ਰੀਮਤੀ ਮਨਜੀਤ ਕੌਰ ਪੋਪਲੀ, ਡਾਇਰੈਕਟਰ ਸਰਬਜੀਤ ਪੋਪਲੀ ਤੇ ਪਿ੍ੰਸੀਪਲ ਸ਼੍ਰੀਮਤੀ ਰੇਣੂ ਪੋਪਲੀ ਨੇ ਚੁਣੇ ਗਏ ਮੈਂਬਰਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਹੁੰ ਚੁਕਾਈ |

ਪਿਛਲੀ ਖ਼ਬਰ ਜੀ.ਏ.ਵੀ ਜੈਨ ਆਦਰਸ਼ ਸਕੂਲ 'ਚ ਐੱਸ.ਐੱਸ.ਟੀ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸੀ.ਜੀ.ਐਮ ਕਾਲਜ ਮੋਹਲਾਂ ਦਾ ਮਈ 2025 ਦੇ ਇਮਤਿਹਾਨਾਂ 'ਚ ਬੀ.ਏ. ਸਮੈਸਟਰ-6 ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।