13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੀਂਹ ਕਾਰਨ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗੀ, ਤਿੰਨ ਦੁਧਾਰੂ ਪਸ਼ੂਆਂ ਦੀ ਮੌਤ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਡੰਗਰ ਖੇੜਾ 'ਚ ਬੀਤੀ ਰਾਤ ਹੋਈ ਬਾਰਿਸ਼ ਕਾਰਨ ਦੇਰ ਰਾਤ ਇਕ ਪਰਿਵਾਰ ਦੇ ਪਸ਼ੂਆਂ ਦੇ ਕਮਰੇ ਦੀ ਛੱਤ ਡਿਗ ਗਈ, ਜਿਸ ਕਾਰਨ ਇਕ ਸੂਣ ਵਾਲੀ ਗਾਂ ਸਮੇਤ ਤਿੰਨ ਜਾਨਵਰਾਂ ਦੀ ਦਰਦਨਾਕ ਮੌਤ ਹੋ ਗਈ | ਜਦ ਕਿ ਪੰਜ ਹੋਰ ਜਾਨਵਰ ਜ਼ਖ਼ਮੀ ਹੋ ਗਏ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ | ਇਸ ਹਾਦਸੇ 'ਚ ਪਸ਼ੂ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦੇਵੀ ਲਾਲ ਪੁੱਤਰ ਬਨ੍ਹਵਾਰੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਅਤੇ ਰਾਤ 2 ਤੋਂ 2.30 ਵਜੇ ਦੇ ਕਰੀਬ ਇਕ ਜ਼ੋਰਦਾਰ ਧਮਾਕਾ ਹੋਇਆ | ਜਦੋਂ ਉਨ੍ਹਾਂ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੇ ਪਸ਼ੂਆਂ ਦੇ ਸ਼ੈੱਡ ਦੀ ਛੱਤ ਡਿਗ ਗਈ ਸੀ ਅਤੇ ਹੇਠਾਂ ਬੰਨ੍ਹੇ ਹੋਏ ਉਨ੍ਹਾਂ ਦੇ ਅੱਠ ਬੇਜ਼ਬਾਨ ਪਸ਼ੂ ਮਲਬੇ ਹੇਠ ਦੱਬੇ ਹੋਏ ਸਨ, ਜਿਨ੍ਹਾਂ ਵਿਚ ਉਨ੍ਹਾਂ ਦੀ ਇਕ ਗਾਂ ਤੇ ਮੱਝ ਵੀ ਸ਼ਾਮਿਲ ਸੀ | ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਸ ਨੇ ਬਹੁਤ ਮੁਸ਼ਕਿਲ ਨਾਲ ਪੰਜ ਪਸ਼ੂਆਂ ਨੂੰ ਜ਼ਿੰਦਾ ਬਾਹਰ ਕੱਢਿਆ, ਪਰ ਇਕ ਗਾਂ ਸਮੇਤ ਤਿੰਨ ਜਾਨਵਰ ਮਲਬੇ ਹੇਠ ਦੱਬਣ ਨਾਲ ਮਰ ਗਏ ਅਤੇ ਇਸ ਘਟਨਾ 'ਚ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਪੀੜਤ ਨੇ ਦੱਸਿਆ ਕਿ ਇਹ ਪਸ਼ੂ ਉਸ ਦੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਇਕੋ ਇਕ ਸਾਧਨ ਸੀ, ਪਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ, ਪਸ਼ੂਆਂ ਦੇ ਕਮਰੇ ਦੀ ਛੱਤ ਡਿਗ ਗਈ ਅਤੇ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਤੇ ਸਮਾਜ ਸੇਵਕਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਤੁਰੰਤ ਸਰਵੇਖਣ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਕਾਰਜਕਾਰੀ ਕਮੇਟੀ ਮੈਂਬਰ ਮੰਟਾ ਤੇ ਬੱਬੂ ਜੈਮਲ ਵਾਲਾ ਨੇ ਸਾਥੀਆਂ ਸਮੇਤ ਸੁਖਬੀਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਮੀਨੀਆਂ ਵਾਲੀ, ਕਾਠਗੜ੍ਹ ਤੇ ਚੱਕ ਵੈਰੋਂ ਕੇ 'ਚ ਜਾਗਰੂਕਤਾ ਸਮਾਗਮ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।