19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਾਈ ਸਕੂਲ ਹੀਰਾਂ ਵਾਲੀ ਵਿਖੇ ਸੱਤ ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਦੀ ਸ਼ਾਨਦਾਰ ਸਮਾਪਤੀ

ਅਜੀਤ ਡੈਸਕ 02-06-2025
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਸੱਤ ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਦੀ ਸ਼ਾਨਦਾਰ ਸਮਾਪਤੀ ਹੋ ਗਈ | ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਭਾਸ਼ਾ ਸਮਰ ਕੈਂਪ ਦਾ 26 ਮਈ 2025 ਨੂੰ ਆਗਾਜ਼ ਕੀਤਾ ਗਿਆ ਸੀ | ਕੈਂਪ ਵਿਚ ਵਿਦਿਆਰਥੀਆਂ ਨੇ ਤੇਲੰਗਾਨਾ ਰਾਜ ਦੀ ਰਾਜ ਭਾਸ਼ਾ ਤੇਲਗੂ, ਉੱਥੋਂ ਦੇ ਸਭਿਆਚਾਰ, ਖਾਣ ਪੀਣ, ਪਹਿਰਾਵਾ ਆਦਿ ਨੂੰ ਸਿੱਖਣ ਦਾ ਭਰਪੂਰ ਮੌਕਾ ਮਿਲਿਆ | ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਕੈਂਪ ਵਿਚ ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਸਿੱਖਣ ਦੇ ਨਾਲ ਨਾਲ ਉੱਥੋਂ ਦੇ ਟਰੈਫ਼ਿਕ ਰੂਲ, ਕਵਿਤਾਵਾਂ, ਗਾਣੇ, ਡਾਂਸ ਅਤੇ ਸਭਿਆਚਾਰ ਬਾਰੇ ਵੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਬਣਾਏ ਗਏ ਫਲੈਸ਼ ਕਾਰਡਾਂ, ਚਾਰਟਾਂ ਰਾਹੀਂ ਤਿਆਰ ਕੀਤੀਆਂ ਕਲਾਕਿ੍ਤਾਂ ਨੂੰ ਅੱਜ ਸਮਾਪਨ ਦਿਵਸ ਮੌਕੇ ਪ੍ਰਦਰਸ਼ਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਤੇਲਗੂ ਭਾਸ਼ਾ ਵਿਚ ਪ੍ਰਾਪਤ ਕੀਤੀ ਜਾਣਕਾਰੀ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ |
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਕਾਲਜ ਵਿਖੇ ਮਨਾਇਆ ਸਾਈਕਲ ਦਿਵਸ ਅਗਲੀ ਖ਼ਬਰ ਕਾਂਗਰਸ ਨੇ ਕੇਂਦਰ ਸਰਕਾਰ ਖ਼ਿਲਾਫ਼ ਸੰਵਿਧਾਨ ਬਚਾਓ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।