19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੱਟੜਪੰਥੀਆਂ ਦੇ ਪੁਤਲੇ ਫੂਕੇ

ਅਜੀਤ ਡੈਸਕ 27-12-2025
ਬਟਾਲਾ, 26 ਦਸੰਬਰ (ਸਤਿੰਦਰ ਸਿੰੰਘ)-ਬੰਗਲਾਦੇਸ਼ 'ਚ ਹਿੰਦੂ ਨੌਜਵਾਨਾਂ ਦੇ ਹੋਏ ਕਤਲਾਂ ਦੇ ਵਿਰੋਧ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਨੇ ਜ਼ਿਲ੍ਹਾ ਪ੍ਰਧਾਨ ਧੀਰਜ ਕੁੰਦਰਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੱਟੜ ਪੰਥੀਆਂ ਦੇ ਪੁਤਲੇ ਫੂਕੇ | ਰੋਸ ਪ੍ਰਦਰਸ਼ਨ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਗਾਂਧੀ ਚੌਕ ਪਹੁੰਚਿਆ ਜਿੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਨੇ ਕੱਟੜਪੰਥੀਆਂ ਦੇ ਪੁਤਲੇ ਸਾੜੇ | ਇਸ ਮੌਕੇ ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਬੀਤੇ ਦਿਨੀਂ ਬੰਗਲਾਦੇਸ਼ ਦੇ ਨੌਜਵਾਨ ਦੀਪੂ ਚੰਦਰ ਦਾਸ ਤੇ ਅੰਮਿ੍ਤ ਮੰਡਲ ਦਾ ਕਤਲ ਕਰ ਕੇ ਉਨ੍ਹਾਂ ਦੀ ਲਾਸ਼ਾਂ ਨੂੰ ਦਰੱਖਤ ਨਾਲ ਲਟਕਾ ਕੇ ਸਾੜਿਆ ਗਿਆ ਜਿਸ ਦੇ ਵਿਰੋਧ ਵਿਚ ਅਸੀਂ ਅੱਜ ਇਹ ਰੋਹ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਨਕੇਲ ਪਾਈ ਜਾਵੇ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ ਰਾਜੇਸ਼ ਭਾਟੀਆ, ਦੀਪਕ ਪਠਾਰੀਆ, ਅਮਿਤ ਮਹੰਤ, ਲਾੋਲਕ ਸਾਖੀ, ਵਰਿੰਦਰ ਵਰਮਾ, ਪੰਕਜ ਮਹਿਤਾ, ਅਜੇ ਅੱਤਰ, ਮਹੰਤ ਕਮਾਲ ਪੁਰੀ, ਕੇ.ਐਲ. ਗੁਪਤਾ, ਭਾਜਪਾ ਆਗੂ ਹੀਰਾ ਵਾਲਿਆ, ਪੰਕਜ ਮਹਾਜਨ, ਭੂਸ਼ਣ ਬਜਾਜ, ਸੁਰੇਸ਼ ਭਾਟੀਆ, ਅਸ਼ਵਨੀ ਸੇਖੜੀ, ਪਰਮਜੀਤ ਤਲਵਾੜ, ਅਨੂਪ ਮਹਾਜਨ ਤੇ ਹੋਰ ਵੀ ਆਗੂ ਹਾਜ਼ਰ
ਪਿਛਲੀ ਖ਼ਬਰ ਕਾਦੀਆਨ ਦਾਰੁਲ ਅਮਾਨ 'ਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ 130ਵਾਂ ਜਲਸਾ ਸਾਲਾਨਾ ਸ਼ੁਰੂ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਹੈਰੋਇਨ ਤੇ ਡਰੱਗ ਮਨੀ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।