03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 25-12-2025
ਨੌਸ਼ਹਿਰਾ ਮੱਝਾ ਸਿੰਘ, 24 ਦਸੰਬਰ (ਰਵੀ ਭਗਤ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਪਰੋਫਿਟ ਸੋਭ ਰਾਜ ਖੋਸਲਾ ਮਨਿਸਟਰੀ ਚਰਚ ਅਠਵਾਲ, ਸਮੂਹ ਮਸੀਹ ਸਭਾਵਾਂ ਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਿ੍ਸਮਸ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੰਡ ਅਠਵਾਲ ਤੋਂ ਪਾਸਟਰਾਂ ਵਲੋਂ ਅਮਨ-ਸ਼ਾਂਤੀ ਦੀ ਬਹਾਲੀ ਤੇ ਹਰ ਘਰ ਬਰਕਤਾਂ ਆਉਣ ਦੀ ਦੁਆ ਕਰ ਕੇ ਅਰੰਭ ਕੀਤੀ ਗਈ | ਇਸ ਦੌਰਾਨ ਸੁੰਦਰ ਝਾਕੀਆਂ ਤੇ ਪਰੋਫਿਟ ਸੋਭ ਰਾਜ ਖੋਸਲਾ ਮਨਿਸਟਰੀ ਚਰਚ ਅਠਵਾਲ ਦੇ ਸਿਸਟਰ ਰੋਮਾ ਦੀ ਅਗਵਾਈ 'ਚ ਬੈਂਡ ਦੀ ਟੀਮ ਨੇ ਆਪਣੀ ਕਲਾ ਦੇ ਜੌਹਰ ਵਿਖਾਏ | ਇਸ ਸ਼ੋਭਾ ਯਾਤਰਾ ਦੇ ਦੌਰਾਨ ਸੇਵਾਦਾਰਾਂ ਵਲੋਂ ਸੰਗਤਾਂ ਦਾ ਹਾਰਦਿਕ ਸਵਾਗਤ ਕੀਤਾ | ਇਸ ਮੌਕੇ ਪਾਸਟਰ ਸਤਪਾਲ ਭੱਟੀ, ਪਾਸਟਰ ਵਿਜੈ, ਆਰਿਫ਼ ਚੌਹਾਨ, ਪਾਸਟਰ ਕਸ਼ਮੀਰ, ਪਾਸਟਰ ਤਰਸੇਮ, ਭਾਈ ਬਖਸ਼ੀ, ਭਾਈ ਰਾਜੂ, ਦੇਸ ਰਾਜ, ਨੰਬਰਦਾਰ ਉਦੈ ਅਠਵਾਲ, ਮਸੀਹ ਆਗੂ ਲਖਵਿੰਦਰ ਬਾਊ ਅਠਵਾਲ ਤੇ ਕੇਵਲ ਅਠਵਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਸਵਾਮੀ ਸ਼ਰਧਾਨੰਦ ਦਾ ਸ਼ਹੀਦੀ ਦਿਨ ਮਨਾਇਆ ਅਗਲੀ ਖ਼ਬਰ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣ ਨਾਲ ਸਾਰੇ ਧਰਮਾਂ ਦੇ ਲੋਕਾਂ 'ਚ ਖੁਸ਼ੀ : ਬਲਵਿੰਦਰ ਸਿੰਘ ਫ਼ੌਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।