03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪ੍ਰੋ. ਗੁਰਭਜਨ ਸਿੰਘ ਦੀ ਨਵੀਂ ਗੀਤ ਪੁਸਤਕ 'ਪਿੱਪਲ ਪੱਤੀਆਂ' ਦਾ ਦੂਜਾ ਅਡੀਸ਼ਨ ਰਿਲੀਜ਼

ਅਜੀਤ ਡੈਸਕ 25-12-2025
ਬਟਾਲਾ, 24 ਦਸੰਬਰ (ਸਤਿੰਦਰ ਸਿੰਘ) -ਬਟਾਲਾ ਇਲਾਕੇ ਦੇ ਲੁਧਿਆਣਾ ਰਹਿੰਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਸੰਵੇਦਨਸ਼ੀਲ ਰਚਨਾਕਾਰ ਪ੍ਰੋ. ਗੁਰਭਜਨ ਗਿੱਲ ਦੀ ਨਵੀਂ ਗੀਤ ਪੁਸਤਕ 'ਪਿੱਪਲ ਪੱਤੀਆਂ' ਦੇ ਦੂਜੇ ਐਡੀਸ਼ਨ ਦਾ ਰਿਲੀਜ਼ ਸਮਾਗਮ ਗੁਰੂ ਨਾਨਕ ਕਾਲਜ ਬਟਾਲਾ 'ਚ ਸਾਹਿਤਕ ਮਾਹੌਲ ਵਿਚ ਕਰਵਾਇਆ ਗਿਆ | ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ ਨੇ ਰਿਲੀਜ਼ ਕੀਤਾ | ਉਨ੍ਹਾਂ ਕਿਹਾ ਕਿ ਪੁਸਤਕ ਪਿੱਪਲ ਪੱਤੀਆਂ ਵਿਦਿਆਰਥੀਆਂ ਲਈ ਨਵੀਂ ਊਰਜਾ ਦਾ ਸਬੱਬ ਬਣੇਗੀ | ਇਸ ਮੌਕੇ ਗੁਰੂ ਨਾਨਕ ਕਾਲਜ ਬਟਾਲਾ ਦੇ ਪਿ੍ੰਸੀਪਲ ਡਾ. ਚਰਨਜੀਤ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਸਮੇਤ ਕਾਲਜ ਦੇ ਅਧਿਆਪਕ, ਵਿਦਿਆਰਥੀ ਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ 'ਚ ਮੌਜੂਦ ਸਨ | ਸਮਾਗਮ ਦੌਰਾਨ ਪ੍ਰੋ. ਗੁਰਭਜਨ ਗਿੱਲ ਦੀ ਸਾਹਿਤਕ ਯਾਤਰਾ, ਉਨ੍ਹਾਂ ਦੀ ਕਵਿਤਾ ਦੀ ਲੋਕਧਰਾਈ ਸੰਵੇਦਨਾ ਤੇ 'ਪਿੱਪਲ ਪੱਤੀਆਂ' 'ਚ ਦਰਸਾਏ ਗਏ ਜੀਵਨ ਅਨੁਭਵਾਂ ਦੀ ਭਰਪੂਰ ਸਰਾਹਨਾ ਕੀਤੀ | ਜਥੇ. ਗੋਰਾ ਨੇ ਕਿਹਾ ਕਿ ਪ੍ਰੋ. ਗੁਰਭਜਨ ਗਿੱਲ ਦੀ ਰਚਨਾ ਪੰਜਾਬੀ ਮਨੁੱਖ ਦੀ ਅੰਦਰੂਨੀ ਸੂਰਤ, ਦੁੱਖ-ਸੁੱਖ ਤੇ ਸਮਾਜਿਕ ਜ਼ਿੰਮੇਵਾਰੀ ਦੀ ਸੱਚੀ ਤਸਵੀਰ ਪੇਸ਼ ਕਰਦੀ ਹੈ | ਪਿ੍ੰ. ਡਾ. ਚਰਨਜੀਤ ਸਿੰਘ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਤੇ ਸਾਹਿਤ ਨਾਲ ਜੋੜਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡਾ. ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ 'ਪਿੱਪਲ ਪੱਤੀਆਂ' ਵਿਚਲੀ ਕਵਿਤਾ ਜੀਵਨ ਦੀ ਸਾਦਗੀ, ਦਰਦ ਤੇ ਉਮੀਦ ਨੂੰ ਸੁੰਦਰ ਕਲਾਤਮਕਤਾ ਨਾਲ ਪ੍ਰਗਟ ਕਰਦੀ ਹੈ | ਸਮਾਗਮ ਦੀ ਸੰਪੂਰਨਤਾ ਸਾਹਿਤਕ ਚਰਚਾ ਤੇ ਸਵਾਲ-ਜਵਾਬ ਦੇ ਦੌਰ ਨਾਲ ਹੋਈ | ਇਸ ਮੌਕੇ ਭਾਈ ਸਿਮਰਨਜੀਤ ਸਿੰਘ, ਭਾਈ ਗੁਰਮੁਖ ਸਿੰਘ, ਕਪਿਲਦੀਪ ਸਿੰਘ, ਸਰਵਣ ਸਿੰਘ, ਪ੍ਰੋ. ਅੰਮਿ੍ਤਪਾਲ ਸਿੰਘ, ਪ੍ਰੋ. ਵਿਸ਼ਵਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣ ਨਾਲ ਸਾਰੇ ਧਰਮਾਂ ਦੇ ਲੋਕਾਂ 'ਚ ਖੁਸ਼ੀ : ਬਲਵਿੰਦਰ ਸਿੰਘ ਫ਼ੌਜੀ ਅਗਲੀ ਖ਼ਬਰ ਪਾਵਨ ਤਖ਼ਤਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣਾ ਭਗਵੰਤ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ : ਗੁਰਦੀਪ ਸਿੰਘ ਰੰਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।