31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਐਸੋਸੀਏਟ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 25-12-2025
ਪਠਾਨਕੋਟ, 24 ਦਸੰਬਰ (ਸੰਧੂ)- ਐਸੋਸੀਏਟ ਅਧਿਆਪਕਾਂ ਨੇ ਅੱਜ ਪ੍ਰਧਾਨ ਮੁਨੀਸ਼ ਕੁਮਾਰ, ਉਪ ਪ੍ਰਧਾਨ ਸ਼ਾਮ ਲਾਲ ਅਤੇ ਖ਼ਜ਼ਾਨਚੀ ਅਜੇ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲ ਕੇ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ | ਉਨ੍ਹਾਂ ਆਪਣੀਆਂ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਪਿਛਲੇ 20 ਸਾਲਾਂ ਦੇ ਕਰੀਬ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਨਿਗੂਣੀਆਂ ਤਨਖ਼ਾਹਾਂ 'ਤੇ ਸੇਵਾਵਾਂ ਨਿਭਾਅ ਰਹੇ ਹਾਂ | ਹਰ ਸਰਕਾਰ ਨੇ ਸਾਡਾ ਸੋਸ਼ਣ ਕੀਤਾ ਤੇ ਅਸੀਂ ਸਰਕਾਰੀ ਸਕੂਲਾਂ 'ਚ ਰੈਗੂਲਰ ਅਧਿਆਪਕਾਂ ਦੇ ਬਰਾਬਰ ਕੰਮ ਕਰ ਰਹੇ ਹਾਂ, ਮਿਤੀ 28 ਜੁਲਾਈ 2023 ਨੂੰ ਸਰਕਾਰ ਨੇ ਕੁਝ ਤਨਖ਼ਾਹ ਵਾਧਾ ਕਰ ਕੇ ਸਾਨੂੰ ਰੈਗੂਲਰ ਦਾ ਨਾਂਅ ਦਿੱਤਾ ਪਰ ਅਸਲ ਵਿਚ ਇਹ ਵੀ ਸਾਡੇ ਨਾਲ ਧੋਖਾ ਹੀ ਸੀ | ਨਾ ਤਾਂ ਸਾਨੂੰ ਰੈਗੂਲਰ ਅਧਿਆਪਕਾਂ ਦੀ ਤਰ੍ਹਾਂ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਰੈਗੂਲਰ ਅਧਿਆਪਕਾਂ ਦੀ ਤਰ੍ਹਾਂ ਕੋਈ ਲਾਭ ਜਾਂ ਭੱਤੇ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਡੀ ਚੋਣਾਂ 'ਚ ਜਾਂ ਕਿਸੇ ਹੋਰ ਗੈਰ ਵਿੱਦਿਅਕ ਕੰਮਾਂ ਵਿਚ ਡਿਊਟੀ ਨਾ ਲਗਾਈ ਜਾਵੇ ਕਿਉਂਕਿ ਜੇ ਚੋਣਾਂ ਵਿਚ ਸਾਡੇ ਨਾਲ ਕੋਈ ਮਾੜੀ ਦੁਰਘਟਨਾ ਹੋ ਜਾਂਦੀ ਹੈ ਤਾਂ ਸਿੱਖਿਆ ਵਿਭਾਗ ਵਲੋਂ ਸਾਡੀ ਕੋਈ ਸਾਰ ਨਹੀਂ ਲਈ ਜਾਂਦੀ ਤੇ ਨਾ ਹੀ ਕੋਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਐਸੋਸੀਏਟ ਟੀਚਰ ਨਾਲ ਅਜਿਹੀ ਦੁਰਘਟਨਾ ਵਾਪਰ ਚੁੱਕੀ ਹੈ |
ਪਿਛਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਨੇ ਸੇਵਾਦਾਰਾਂ ਨੰੂ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਬਣਾਈ ਜਾਣ ਵਾਲੀ ਰਿਹਾਇਸ਼ੀ ਕਾਲੋਨੀ ਨੂੰ ਲੈ ਕੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।