17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਿੰਡ ਲੰਜੇਰਾ ਵਾਸੀਆਂ ਨੇ ਸ਼ਮਸ਼ਾਨਘਾਟ ਦੇ ਨਿਰਮਾਣ ਦੀ ਗਰਾਂਟ ਰਾਸ਼ੀ ਦੀ ਕੀਤੀ ਮੰਗ

ਅਜੀਤ ਡੈਸਕ 09-12-2025
ਧਾਰਕਲਾਂ, 8 ਦਸੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਲੰਜੇਰਾ ਦਾ ਸ਼ਮਸ਼ਾਨਘਾਟ ਭਾਰੀ ਮੀਂਹ ਪੈਣ ਕਾਰਨ ਢਹਿ ਗਿਆ | ਇਸ ਸੰਬੰਧੀ ਸਰਪੰਚ ਸੰਤੋਸ਼ ਕੁਮਾਰੀ ਤੇ ਕਮਲਜੀਤ ਬਲੌਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ 'ਚ ਪਏ ਮੀਂਹ ਕਾਰਨ ਨਾਲੇ ਕੰਢੇ ਬਣਿਆ ਸ਼ਮਸ਼ਾਨਘਾਟ ਨਾਲੇ ਵਿਚ ਜ਼ਿਆਦਾ ਮਾਤਰਾ 'ਚ ਪਾਣੀ ਆਉਣ ਕਾਰਨ ਨੁਕਸਾਨਿਆ ਗਿਆ ਤੇ ਢਹਿ ਗਿਆ ਜਿਸ ਕਾਰਨ ਅੰਤਿਮ ਸਸਕਾਰ ਕਰਨ 'ਚ ਮੁਸ਼ਕਿਲ ਪੇਸ਼ ਆ ਰਹੀ ਹੈ ਤੇ ਮੀਂਹ ਦੌਰਾਨ ਸਸਕਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ | ਪਿੰਡ ਵਾਸੀਆਂ ਹਰਨਾਮ ਸਿੰਘ, ਸੁਮੇਲਦੀਨ, ਉਂਕਾਰ ਸਿੰਘ, ਪੂਜਾ ਦੇਵੀ, ਗੋਲਡੀ, ਕਰਨ ਸਿੰਘ ਆਦਿ ਨੇ ਪ੍ਰਸ਼ਾਸਨ ਨੰੂ ਅਪੀਲ ਕੀਤੀ ਹੈ ਕਿ ਪਿੰਡ ਵਿਚ 200 ਘਰ ਹਿੰਦੂ ਸਮਾਜ ਨਾਲ ਸਬੰਧਿਤ ਹਨ | ਇਸ ਕਰਕੇ ਸ਼ਮਸ਼ਾਨਘਾਟ ਦਾ ਨਿਰਮਾਣ ਅਤਿ ਜ਼ਰੂਰੀ ਹੈ | ਇਸ ਕਰਕੇ ਜਲਦ ਤੋਂ ਜਲਦ ਸ਼ਮਸ਼ਾਨਘਾਟ ਦੇ ਨਿਰਮਾਣ ਲਈ ਗਰਾਂਟ ਪੰਚਾਇਤ ਨੰੂ ਜਾਰੀ ਕੀਤੀ ਜਾਵੇ |
ਪਿਛਲੀ ਖ਼ਬਰ ਹਲਕਾ ਭੋਆ ਵਿਖੇ ਸਾਬਕਾ ਬਲਾਕ ਸੰਮਤੀ ਚੇਅਰਪਰਸਨ ਸਮੇਤ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਧਾਰ ਬਲਾਕ ਦੇ ਪਿੰਡ ਭੰਗੂੜੀ, ਰੌਂਘ, ਪਲਾਹ ਵਾਸੀਆਂ ਨੇ ਚੋਣ ਦਾ ਕੀਤਾ ਪੂਰੀ ਤਰ੍ਹਾਂ ਨਾਲ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।