09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਐੱਸ.ਐੱਸ.ਐੱਮ. ਕਾਲਜ ਦੀ ਸੰਗੀਤ ਵਿਭਾਗ ਦੀ ਟੀਮ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 08-12-2025
ਦੀਨਾਨਗਰ, 7 ਦਸੰਬਰ (ਸੋਢੀ/ਸ਼ਰਮਾ)- ਐੱਸ.ਐੱਸ.ਐਮ. ਕਾਲਜ ਦੇ ਵਿਦਿਆਰਥੀਆਂ ਨੇ ਬੀ.ਐਸ.ਐਫ. ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਵੱਖ-ਵੱਖ ਸੰਸਥਾਵਾਂ 'ਚ ਕਰਵਾਏ ਗਏ ਸਮਾਗਮਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਕਤ ਸਮਾਗਮਾਂ ਦੌਰਾਨ ਕਾਲਜ ਦੀ ਸੰਗੀਤ ਵਿਭਾਗ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾਕਟਰ ਆਰ.ਕੇ. ਤੁਲੀ ਅਤੇ ਸੰਗੀਤ ਵਿਭਾਗ ਦੇ ਮੁਖੀ ਸੋਨੂੰ ਮੰਗੋਤਰਾ ਨੇ ਦੱਸਿਆ ਕਿ ਬੀ.ਐਸ.ਐਫ. ਦੀ 60ਵੀਂ ਵਰ੍ਹੇਗੰਢ ਦੇ ਸਬੰਧ ਵਿਚ ਡੇਰਾ ਬਾਬਾ ਨਾਨਕ, ਜਲੰਧਰ, ਗੁਰਦਾਸਪੁਰ ਹੈੱਡ ਕੁਆਰਟਰ ਅਜਨਾਲਾ ਤੇ ਅਰਨੀ ਯੂਨੀਵਰਸਿਟੀ ਵਿਖੇ ਸਮਾਗਮ ਕਰਵਾਏ ਗਏ ਜਿਨ੍ਹਾਂ ਵਿਚ ਐਸ.ਐਸ.ਐਮ. ਕਾਲਜ ਦੀ ਸੰਗੀਤ ਵਿਭਾਗ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਉਕਤ ਸਮਾਗਮਾਂ 'ਚ ਦੇਸ਼ ਭਗਤੀ 'ਤੇ ਆਧਾਰਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਤੇ ਬੀ.ਐਸ.ਐਫ਼. ਦੇ ਸੈਕਟਰ ਹੈਡ ਕੁਅਰਾਟਰ ਗੁਰਦਾਸਪੁਰ ਦੇ ਡੀ.ਆਈ.ਜੀ. ਜਸਵਿੰਦਰ ਸਿੰਘ ਵਿਰਦੀ ਉਕਤ ਸਮਾਗਮਾਂ 'ਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਤੇ ਉਨ੍ਹਾਂ ਐਸ.ਐਸ.ਐਮ. ਕਾਲਜ ਦੀ ਸੰਗੀਤ ਵਿਭਾਗ ਦੀ ਟੀਮ ਨੰੂ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਇਨਕਮ ਟੈਕਸ ਵਿਭਾਗ ਦੇ ਆਈ.ਟੀ.ਓ. ਵਲੋਂ ਘੁਮਾਣ ਵਿਖੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।