07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਸੰਮਤੀ ਉਮੀਦਵਾਰ ਮਾਸਟਰ ਸੁਖਦੇਵ ਸਿੰਘ ਦਕੋਹਾ ਦੇ ਹੱਕ 'ਚ ਵਿਧਾਇਕ ਕਿਸ਼ਨਕੋਟ ਵਲੋਂ ਚੋਣ ਪ੍ਰਚਾਰ

ਅਜੀਤ ਡੈਸਕ 08-12-2025
ਘੁਮਾਣ, 7 ਦਸੰਬਰ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜ਼ੋਨ ਦਕੋਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਸੁਖਦੇਵ ਸਿੰਘ ਦਕੋਹਾ ਦੇ ਹੱਕ ਵਿਚ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ੋਨ ਦਕੋਹਾ ਅਧੀਨ ਆਉਦੀਆਂ ਪੰਚਾਇਤਾਂ ਦਕੋਹਾ, ਚੀਮਾ ਕੱਲਾ, ਮੱਲੋਵਾਲੀ ਤੇ ਮੰਡ ਵਿਚੋਂ ਮਾਸਟਰ ਦਕੋਹਾ ਨੂੰ ਵੱਡੀ ਜਿੱਤ ਮਿਲੇਗੀ | ਉਨ੍ਹਾਂ ਕਿਹਾ ਕਿ ਜ਼ੋਨ ਵਿਚ ਭਾਵੇਂ ਚਾਰ ਪਿੰਡ ਪੈਂਦੇ ਹਨ ਪਰ ਪਹਿਲੀ ਮੀਟਿੰਗ ਕੇਵਲ ਪਿੰਡ ਦਕੋਹਾ ਵਿੱਚ ਕੀਤੀ ਗਈ, ਜਿਸ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਕਿ ਲੋਕ ਪੜ੍ਹੇ ਲਿਖੇ, ਸੂਝਵਾਨ ਤੇ ਅਗਾਂਹਵਧੂ ਉਮੀਦਵਾਰ ਮਾਸਟਰ ਸੁਖਦੇਵ ਸਿੰਘ ਦਕੋਹਾ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੌਕੇ ਸਰਪੰਚ ਨਿਰਵੈਰ ਸਿੰਘ ਦਕੋਹਾ, ਹਰਦੇਵ ਸਿੰਘ ਈਟੀਓ, ਸੁਰਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਮੈਂਬਰ, ਹਰਮੇਸ਼ ਸਿੰਘ, ਲਖਵਿੰਦਰ ਸਿੰਘ ਬਿੱਟੂ, ਮਿਲਖਾ ਸਿੰਘ, ਕੁਲਵੰਤ ਸਿੰਘ, ਗੱਬਰ ਸਿੰਘ, ਲਖਵਿੰਦਰ ਸਿੰਘ ਭਾਟੀਆ, ਸਾਬਕਾ ਸਰਪੰਚ ਬਲਕਾਰ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਤਸਬੀਰ ਸਿੰਘ ਛੀਨਾ, ਲਖਵਿੰਦਰ ਸਿੰਘ, ਜਗਜੀਤ ਸਿੰਘ, ਪਿ੍ਤਪਾਲ ਸਿੰਘ ਯੂਥ ਆਗੂ, ਦਿਲਾਵਰ ਸਿੰਘ, ਮੇਜਰ ਸਿੰਘ, ਵੱਸਣ ਸਿੰਘ, ਬਲਦੇਵ ਸਿੰਘ ਮੰਡ, ਅਜੀਤ ਸਿੰਘ ਸੈਕਟਰੀ ਤੋਂ ਇਲਾਵਾ ਐਨ. ਆਰ.ਆਈ. ਅਤੇ ਯੂਥ ਕਲੱਬ ਦਕੋਹਾ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਕਾਂਗਰਸ ਨਾਲ ਸੰਬੰਧਿਤ ਆਗੂਆਂ ਨੂੰ 'ਆਪ' 'ਚ ਕੀਤਾ ਸ਼ਾਮਲ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਨੰਬਰ-19 ਤੋਂ ਸੁਨੇਹਾ ਅਕਾਲੀ ਉਮੀਦਵਾਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।