07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਜ਼ੋਨ ਨੰਬਰ 7 ਸੋਹਲ ਤੋਂ ਉਮੀਦਵਾਰ ਵਜੀਰ ਸਿੰਘ ਲਾਲੀ ਵਲੋਂ ਚੋਣ ਪ੍ਰਚਾਰ <br/>

ਅਜੀਤ ਡੈਸਕ 08-12-2025
ਧਾਰੀਵਾਲ, 7 ਦਸੰਬਰ (ਜੇਮਸ ਨਾਹਰ)-ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਜ਼ੋਨ ਨੰਬਰ 7 ਸੋਹਲ ਤੋਂ ਮਿਹਨਤੀ, ਅਣਥੱਕ ਤੇ ਗਰੀਬਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਸੂਝਵਾਨ ਕਾਂਗਰਸੀ ਉਮੀਦਵਾਰ ਵਜੀਰ ਸਿੰਘ ਲਾਲੀ ਵਲੋਂ ਪਿੰਡ ਦੇਵੀਦਾਸਪੁਰ ਵਿਖੇ ਸਾਬਕਾ ਸਰਪੰਚ ਧਨਵੰਤ ਸਿੰਘ ਦੇ ਸਹਿਯੋਗ ਨਾਲ ਸੁਖਵਿੰਦਰ ਸਿੰਘ ਬਾਊ ਦੇ ਘਰ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਲੋਕਾਂ ਨੇ ਵਜ਼ੀਰ ਸਿੰਘ ਲਾਲੀ ਦੇ ਹੱਕ 'ਚ ਭਰਵਾਂ ਇਕੱਠ ਕਰ ਕੇ ਉਨ੍ਹਾਂ ਨੂੰ ਫਤਵਾ ਦੇਣ ਦਾ ਭਰੋਸਾ ਦਿੱਤਾ | ਇਸ ਦੌਰਾਨ ਉਮੀਦਵਾਰ ਵਜ਼ੀਰ ਲਾਲੀ ਨੇ ਕਿਹਾ ਕਿ 14 ਦਸੰਬਰ ਵਾਲੇ ਦਿਨ ਉਨ੍ਹਾਂ ਨੂੰ ਚੋਣ ਨਿਸ਼ਾਨ ਪੰਜੇ 'ਤੇ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕੀਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਲਵਦੀਪ ਸਿੰਘ, ਸਾਬਕਾ ਸਰਪੰਚ ਸਤਵਿੰਦਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਸੋਨੂੰ ਚੌਹਾਨ, ਕਮਲਬੀਰ ਸਿੰਘ, ਗੁਰਮੇਜ਼ ਪਿੰਦਰ ਬੱਲ, ਜੋਨ ਨਭੀ ਬਲ, ਰਣਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਨਮੋਲਜੋਤ ਸਿੰਘ ਰੰਧਾਵਾ ਬਿਨਾਂ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ <br/> ਅਗਲੀ ਖ਼ਬਰ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਕਿਸਾਨ ਬੀਬੀਆਂ ਲਈ ਪ੍ਰਯੋਗਾਤਮਿਕ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।